ਅੰਮ੍ਰਿਤਸਰ:ਸਾਡੇ ਸਮਾਜ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਜੋ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸੇ ਤਰ੍ਹਾਂ ਦਾ ਮਾਮਲਾ ਪਿੰਡ ਭੁੱਲਰ ਦਾ ਸਾਹਮਣੇ ਆਇਆ ਹੈ ਜਿੱਥੇ ਇੱਕ ਨਾਬਾਲਿਗ ਲੜਕੀ ਨਾਲ ਨੌਜਵਾਨ ਵੱਲੋ ਵਿਆਹ ਦਾ ਲਾਰਾ ਲਾ ਕੇ ਵਰਗਲਾ ਕੇ ਲੈ ਜਾਣ ਦੀ ਖ਼ਬਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤਾਂ ਨੇ ਦੱਸਿਆ ਕਿ ਮੈਂ ਘਰ ਵਿੱਚ ਇਕੱਲੀ ਸੀ 'ਤੇ ਮੈਂ ਆਪਣੀ ਸਹੇਲੀ ਦੇ ਘਰ ਆਪਣਾ ਦੁਪੱਟਾ ਲੈਣ ਜਾ ਰਹੀ ਸੀ ਕੀ ਰਸਤੇ ਵਿੱਚ ਰਵੈਲ ਸਿੰਘ ਵਾਸੀ ਚੈਨਪੁਰ (ਜੋ ਰਿਸ਼ਤੇਦਾਰੀ ਵਿੱਚ ਮੇਰਾ ਮਾਮਾ ਲੱਗਦਾ ਹੈ) ਨੇ ਮੈਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਲਿਆ ਅਤੇ ਮੈਨੂੰ ਧਮਕੀ ਦਿੱਤੀ ਕਿ ਜੇ ਤੂੰ ਮੇਰੇ ਨਾਲ ਵਿਆਹ ਨਾ ਕਰਵਾਇਆ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵੇਗਾ।
ਸ਼ਰਮਨਾਕ: ਮਾਮੇ ਨੇ ਨਬਾਲਿਕ ਭਾਣਜੀ ਨਾਲ ਕੀਤਾ ਜ਼ਬਰ ਜਨਾਹ ਇਹ ਵੀ ਪੜ੍ਹੋ:ਸ਼ਰਮਸਾਰ: 8 ਸਾਲ ਦੀ ਮਾਸੂਮ ਨਾਲ ਜ਼ਬਰ-ਜਨਾਹ
ਜਿਸ ਤੋਂ ਬਾਅਦ ਉਸ ਨੇ ਮੋਟਰਸਾਇਕਲ ਕਿਸੇ ਸੁੰਨਸਾਨ ਜਗ੍ਹਾ 'ਤੇ ਨਹਿਰ ਕੋਲ ਲਿਜਾ ਕੇ ਲੜਕੀ ਨਾਲ ਜ਼ਬਰ ਜਨਾਹ ਕੀਤਾ। ਉਸ ਤੋਂ ਬਾਅਦ ਉਹ ਲੜਕੀ ਨੂੰ ਬੱਸ 'ਚ ਬਿਠਾ ਕੇ ਅੰਮ੍ਰਿਤਸਰ ਤੋਂ ਲੁਧਿਆਣੇ ਲੈ ਗਿਆ। ਜਿੱਥੇ ਉਸ ਨੇ ਲੜਕੀ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਦੋ ਦਿਨ ਬੰਦੀ ਬਣਾ ਕੇ ਰੱਖਿਆ।
ਜਿਸ ਤੋਂ ਬਾਅਦ ਲੜਕੀ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਗੁਰਦੁਆਰਾ ਸਾਹਿਬ ਤੋਂ ਭੱਜ ਆਈ ਅਤੇ ਆਪਣੇ ਨਾਲ ਬੀਤੀ ਸਾਰੀ ਘਟਨਾ ਆਪਣੇ ਮਾਤਾ ਪਿਤਾ ਨੂੰ ਦੱਸੀ।
ਪਰਿਵਾਰ ਵੱਲੋਂ ਸਾਰੀ ਘਟਨਾ ਬਾਰੇ ਇਸ ਪੁਲਿਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖ਼ਾਸਤ ਦਿੱਤੀ ਗਈ ਹੈ। ਇਸ ਸੰਬੰਧੀ ਥਾਣਾ ਲੋਪੋਕੇ ਦੇ ਐਸ.ਐਚ.ਓ ਕਪਿਲ ਕੌਸ਼ਲ ਨੇ ਕਿਹਾ ਕਿ ਉਕਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਰਵੈਲ ਸਿੰਘ ਪਿੰਡ ਚੈਨਪੁਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ:ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ ਬਹਾਨੇ ਬੁਲਾ ਕੇ ਚੱਲਦੀ ਕਾਰ 'ਚ ਔਰਤ ਨਾਲ ਜ਼ਬਰ-ਜਨਾਹ