ਪੰਜਾਬ

punjab

ETV Bharat / state

Amritsar news: ਮਹਿੰਗੀ ਹੋਈ ਬਿਜਲੀ, ਭਾਜਾਪ ਆਗੂ ਰਾਜ ਕੁਮਾਰ ਵੇਰਕਾ ਨੇ ਘੇਰੀ 'ਆਪ' ਸਰਕਾਰ

'ਆਪ' ਸਰਕਾਰ ਨੇ ਬਿਜਲੀ ਦੀਆਂ ਕੀਮਤ ਦਰਾਂ ਵਿੱਚ ਵਾਧਾ ਕੀਤਾ ਹੈ,ਜਿਸ ਤੋਂ ਬਾਅਦ ਵਿਰੋਧੀ ਸਰਕਾਰ ਉਤੇ ਹਮਲਾਵਰ ਹੋ ਗਏ ਹਨ। ਭਾਜਪਾ ਨੇ ਆਪ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ..

ਭਾਜਾਪ ਆਗੂ ਰਾਜ ਕੁਮਾਰ ਵੇਰਕਾ
ਭਾਜਾਪ ਆਗੂ ਰਾਜ ਕੁਮਾਰ ਵੇਰਕਾ

By

Published : May 15, 2023, 6:13 PM IST

ਭਾਜਾਪ ਆਗੂ ਰਾਜ ਕੁਮਾਰ ਵੇਰਕਾ

ਅੰਮ੍ਰਿਤਸਰ : ਜਲੰਧਰ ਵਿਖੇ ਜ਼ਿਮਨੀ ਚੋਣਾਂ ਖ਼ਤਮ ਹੋਣ ਤੋਂ ਬਾਅਦ ਪੰਜਾਬ ਵਿੱਚ ਬਿਜਲੀ ਦੇ ਰੇਟ ਇਕ ਵਾਰ ਫਿਰ ਵਧ ਗਏ ਹਨ। ਜਿਸ ਤੋਂ ਬਾਅਦ ਭਾਜਪਾ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਾਇਸ ਪ੍ਰਧਾਨ ਡਾਕਟਰ ਰਾਜ ਕੁਮਾਰ ਵੇਰਕਾ ਨੇ ਪੰਜਾਬ ਸਰਕਾਰ 'ਤੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਹਨ।

ਸਰਕਾਰ 'ਤੇ ਵਰ੍ਹੇ ਰਾਜ ਕੁਮਾਰ ਵੇਰਕਾ : ਰਾਜ ਕੁਮਾਰ ਵੇਰਕਾ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਅਜੇ ਦੋ ਦਿਨ ਪਹਿਲਾਂ ਹੀ ਜਲੰਧਰ ਦੀਆਂ ਚੋਣਾਂ ਖ਼ਤਮ ਹੋਈਆਂ ਹਨ। ਆਮ ਆਦਮੀ ਪਾਰਟੀ ਨੇ ਆਪਣੇ ਰੰਗ ਵਿਖਾਉਣੇ ਫਿਰ ਤੋਂ ਸ਼ੁਰੂ ਕਰ ਦਿੱਤੇ। ਜਿਸ ਦੇ ਚਲਦੇ ਉਨ੍ਹਾਂ ਨੇ ਪੰਜਾਬ ਵਿੱਚ ਬਿਜਲੀ ਦੇ ਰੇਟਾਂ 'ਤੇ ਇਕ ਵਾਰ ਫਿਰ ਤੋਂ ਵਾਧਾ ਕੀਤਾ ਹੈ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਗਰ ਸਰਕਾਰ ਨੇ ਬਿਜਲੀ ਦੇ ਰੇਟ ਘੱਟ ਨਾ ਕੀਤੇ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਭਾਜਪਾ ਵੱਲੋਂ ਇਸ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਪ੍ਰਦਰਸ਼ਨ ਵੀ ਕੀਤੇ ਜਾਣਗੇ।

ਜਾਣੋ ਕਿੰਨੇ ਰੁਪਏ ਵਧ ਯੂਨਿਟ: ਜਿਕਰਯੋਗ ਹੈ ਕਿ ਜਾਰੀ ਹੁਕਮਾਂ ਮੁਤਾਬਕ ਘਰੇਲੂ ਖਪਤਕਾਰਾਂ ਲਈ 2 ਕਿਲੋਵਾਟ ਲੋਡ ਤੱਕ ਵਾਲੇ ਖਪਤਕਾਰਾਂ ਪਹਿਲੇ 100 ਯੂਨਿਟ ਲਈ ਦਰ 3.49 ਰੁਪਏ ਤੋਂ ਵਧਾ ਕੇ 4.19 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਫਿਕਸ ਚਾਰਜਿਜ਼ ਵੀ 35 ਰੁਪਏ ਤੋਂ ਵਧਾ ਕੇ 50 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤੇ ਗਏ ਹਨ। 101 ਤੋਂ 300 ਯੂਨਿਟ ਤੱਕ ਦਰ 5.84 ਰੁਪਏ ਤੋਂ ਵਧਾ ਕੇ 6.64 ਰੁਪਏ ਪ੍ਰਤੀ ਯੂਨਿਟ ਕੀਤੇ ਗਏ ਹਨ। 300 ਯੂਨਿਟ ਤੋਂ ਵੱਧ ਲਈ 7.30 ਰੁਪਏ ਤੋਂ ਵਧਾ ਕੇ 7.75 ਰੁਪਏ ਪ੍ਰਤੀ ਯੂਨਿਟ ਦਰ ਕੀਤੀ ਗਈ ਹੈ।

2 ਤੋਂ 7 ਕਿਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ ਲਈ ਪਹਿਲੇ 100 ਯੂਨਿਟ ਤੱਕ ਦਰ 3.74 ਰੁਪਏ ਦੀ ਥਾਂ ਹੁਣ 4.44 ਰੁਪੲ ਹੋਵੇਗੀ। 100 ਤੋਂ 300 ਤੱਕ 5.84 ਰੁਪਏ ਦੀ ਥਾਂ 6.64 ਰੁਪਏ ਪ੍ਰਤੀ ਯੂਨਿਟ, 300 ਤੋਂ ਵੱਧ ਲਈ 7.30 ਰੁਪਏ ਦੀ ਥਾਂ 7.75 ਰੁਪਏ ਪ੍ਰਤੀ ਯੂਨਿਟ ਦੇਣੇ ਪੈਣਗੇ। ਇਸ ਵਰਗ ਲਈ ਫਿਕਸ ਚਾਰਜਿਜ਼ 60 ਤੋਂ ਵਧਾ ਕੇ 75 ਰੁਪਏ ਪ੍ਰਤੀ ਕਿਲੋਵਾਟ ਕੀਤੇ ਗਏ ਹਨ।

  1. Pakistan news: ਪਾਕਿਸਤਾਨ ਦੇ ਵਿਗੜੇ ਹਾਲਾਤ, ਇਮਰਾਨ ਖਾਨ ਦੀ ਰਿਹਾਈ ਦੇ ਵਿਰੋਧ 'ਚ ਸੁਪਰੀਮ ਕੋਰਟ 'ਤੇ ਹਮਲਾ
  2. Spray Machine: B.tech ਪਾਸ ਨੌਜਵਾਨ ਦੀ ਨਵੀਂ ਕਾਢ, ਕਿਸਾਨਾਂ ਦਾ ਕੰਮ ਕੀਤਾ ਸੁਖਾਲਾ, ਜਾਣੋ ਕਿਵੇਂ
  3. Electricity rates increased: ਪੰਜਾਬ ਵਿੱਚ ਮਹਿੰਗੀ ਹੋਈ ਬਿਜਲੀ, ਮੁੱਖ ਮੰਤਰੀ ਨੇ ਟਵੀਟ ਰਾਹੀਂ ਦਿੱਤਾ ਸਪੱਸ਼ਟੀਕਰਨ

7 ਤੋਂ 50 ਕਿਲੋਵਾਟ ਲੋਡਵਾਲੇ ਖਪਤਕਾਰਾਂ ਲਈ ਦਰ ਹੁਣ ਪਹਿਲੇ 100 ਯੂਨਿਟ 4.64 ਰੁਪਏ ਦੀ ਥਾਂ 5.34 ਰੁਪਏ ਪ੍ਰਤੀ ਯੂਨਿਟ, 100 ਤੋਂ 300 ਲਈ 6.50 ਰੁਪਏ ਦੀ ਥਾਂ 7.15 ਰੁਪਏ ਪ੍ਰਤੀ ਯੂਨਿਟ, 300 ਤੋਂ ਵੱਧ ਲਈ 7.50 ਰੁਪਏ ਦੀ ਥਾਂ 7.75 ਰੁਪਏ ਪ੍ਰਤੀ ਯੂਨਿਟ ਦਰ ਹੋਵੇਗੀ। ਇਸ ਵਰਗ ਲਈ ਫਿਕਸ ਚਾਰਜਿਜ਼ 95 ਰੁਪਏ ਤੋਂ ਵਧਾ ਕੇ 110 ਰੁਪਏ ਪ੍ਰਤੀ ਯੂਨਿਟ ਕੀਤੇ ਗਏ ਹਨ।

50 ਤੋਂ 100 ਕਿਲੋਵਾਟ ਲੋਡਵਾਲੇ ਖਪਤਕਾਰਾਂ ਲਈ 6.43 ਰੁਪਏ ਦੀ ਥਾਂ 6.75 ਰੁਪਏ ਪ੍ਰਤੀ ਯੂਨਿਟ ਚਾਰਜਿਜ਼ ਹੋਣਗੇ। ਇਸ ਵਰਗ ਲਈ ਫਿਕਸ ਚਾਰਜਿਜ਼ 115 ਤੋਂ ਵਧਾ ਕੇ 130 ਰੁਪਏ ਪ੍ਰਤੀ ਕਿਲੋਵਾਟ ਕੀਤੇ ਗਏ ਹਨ। 100 ਕਿਲੋਵਾਟ ਤੋਂ ਵੱਧ ਲੋਡ ਵਾਲੇ ਖਪਤਕਾਰਾਂ ਲਈ 6.63 ਦੀ ਥਾਂ ਹੁਣ 6.96 ਰੁਪਏ ਪ੍ਰਤੀ ਕਿਲੋਵਾਟ ਦਰ ਹੋਵੇਗੀ ਅਤੇ ਫਿਕਸ ਚਾਰਜਿਜ਼ 125 ਰੁਪਏ ਤੋਂ ਵੱਧਾ ਕੇ 140 ਰੁਪਏ ਪ੍ਰਤੀ ਕਿਲੋਵਾਟ ਕੀਤੇ ਗਏ ਹਨ।

ABOUT THE AUTHOR

...view details