ਅੰਮ੍ਰਿਤਸਰ: ਲੋਕ ਸਭਾ ਹਲਕਾ ਅੰਮ੍ਰਿਤਸਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚ 517 ਸੰਵੇਦਨਸ਼ੀਨ ਅਤੇ 2 ਅਤਿ ਸੰਵੇਦਨਸ਼ੀਲ ਬੂਥ ਬਣਾਏ ਗਏ ਹਨ। ਚੋਣਾਂ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜਾਉਣ ਲਈ 7400 ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵਦੁਲਾਰ ਸਿੰਘ ਢਿਲੋਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਅੰਮ੍ਰਿਤਸਰ ਦੇ 09 ਵਿਧਾਨ ਸਭਾ ਹਲਕਿਆਂ ਦੇ ਹਰੇਕ ਹਲਕੇ ਵਿੱਚ 10 ਮਾਡਲ ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਬੂਥਾਂ 'ਤੇ ਵੋਟਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜਨਾਲਾ ਵਿੱਚ 37 ਸੰਵੇਦਨਸ਼ੀਲ ਅਤੇ 1 ਅਤਿ ਸੰਵੇਦਨਸ਼ੀਲ, ਰਾਜਾਸਾਂਸੀ ਵਿੱਚ 74 ਸੰਵੇਦਨਸ਼ੀਲ, ਮਜੀਠਾ ਵਿੱਚ 106 ਸੰਵੇਦਨਸ਼ੀਲ, ਅੰਮ੍ਰਿਤਸਰ ਉੱਤਰੀ ਵਿੱਚ 42 ਸੰਵੇਦਨਸ਼ੀਲ, ਅੰਮ੍ਰਿਤਸਰ ਪੱਛਮੀ 'ਚ 37 ਸੰਵੇਦਸ਼ੀਲ, ਅੰਮ੍ਰਿਤਸਰ ਕੇਂਦਰੀ 12 ਸੰਵੇਦਨਸ਼ੀਲ ਅਤੇ 1 ਅਤਿ ਸੰਵੇਦਨਸ਼ੀਲ, ਅੰਮ੍ਰਿਤਸਰ ਪੂਰਬੀ ਵਿੱਚ 12 ਸੰਵੇਦਨਸ਼ੀਲ, ਅੰਮ੍ਰਿਤਸਰ ਦੱਖਣੀ ਵਿੱਚ 15 ਸੰਵੇਦਨਸ਼ੀਲ, ਅਟਾਰੀ ਵਿੱਚ 66 ਸੰਵੇਦਨਸ਼ੀਲ, ਜੰਡਿਆਲਾ ਵਿੱਚ 51 ਸੰਵੇਦਨਸ਼ੀਲ ਅਤੇ ਬਾਬਾ ਬਕਾਲਾ ਵਿੱਚ 65 ਸੰਵੇਦਨਸ਼ੀਲ ਬੂਥ ਬਣਾਏ ਗਏ ਹਨ।
ਲੋਕ ਸਭਾ ਚੋਣਾਂ ਲਈ ਅੰਮ੍ਰਿਤਸਰ ਵਿਖੇ ਚੋਣ ਪ੍ਰਬੰਧ ਮੁਕੰਮਲ - punjabi khabranm
ਅੰਮ੍ਰਿਤਸਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚ 517 ਸੰਵੇਦਨਸ਼ੀਨ ਅਤੇ 2 ਅਤਿ ਸੰਵੇਦਨਸ਼ੀਲ ਬੂਥ ਬਣਾਏ ਗਏ ਹਨ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਚੋਣਾਂ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜਾਉਣ ਲਈ 7400 ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ।
ਫ਼ੋਟੋ
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੋਲਿੰਗ ਬੂਥਾਂ ਲਈ ਪੋਲਿਗ ਪਾਰਟੀਆਂ ਨੂੰ ਚੋਣ ਸਮੱਗਰੀ ਦੇ ਕੇ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੋਣ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਚੋਣਾਂ ਨੂੰ ਨਿਰਪੱਖ ਢੰਗ ਨਾਲ ਸਿਰੇ ਚਾੜਿਆ ਜਾਵੇਗਾ। ਢਿੱਲੋ ਨੇ ਕਿਹਾ ਕਿ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ 'ਚ 09 ਵਿਧਾਨ ਸਭਾ ਹਲਕਿਆਂ ਵਿੱਚ 11 ਪਿੰਕ ਬੂਥ ਵੀ ਬਣਾਏ ਗਏ ਹਨ। ਇਨ੍ਹਾਂ ਬੂਥਾਂ ਤੇ ਸਾਰਾ ਮਹਿਲਾ ਸਟਾਫ ਤਾਇਨਾਤ ਕੀਤਾ ਗਿਆ ਹੈ।