ਅੰਮ੍ਰਿਤਸਰ: ਪੰਜਾਬ ਵਿੱਚ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈਕੇ ਵੋਟਿੰਗ ਹੋਵੇਗੀ। ਉਸ ਤੋਂ ਪਹਿਲਾਂ ਸਾਰੀਆ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਜਿੱਥੇ ਸਿਆਸੀ ਪਾਰਟੀਆਂ ਚੋਣ ਮੈਦਾਨ ਵਿੱਚ ਹਨ, ਉੱਥੇ ਬਹੁਜਨ ਮੁਕਤੀ ਪਾਰਟੀ (Bahujan Mukti Party) ਵੱਲੋਂ ਖੜ੍ਹੇ ਉਮੀਦਵਾਰ ਦਾ ਮੌਰਿਸ ਮਸੀਹ ਵੀ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅੰਜਮਾ ਰਿਹਾ ਹੈ। ਇਹ ਉਮੀਦਵਾਰ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਤੋਂ ਸਾਹਮਣੇ ਆਇਆ ਹੈ। ਜੋ ਆਪਣੇ ਵੱਖਰੇ ਢੰਗ ਨਾਲ ਚੋਣ ਪ੍ਰਚਾਰ ਕਰਕੇ ਹਲਕੇ ਦਾ ਵਿਧਾਇਕ ਬਣਨਾ ਚਾਹੁੰਦਾ ਹੈ। ਇਸ ਉਮੀਦਵਾਰ ਦਾ ਨਾਮ ਮੌਰਿਸ ਮਸੀਹ ਹੈ, ਜਿਸ ਨੂੰ ਚੋਣ ਨਿਸ਼ਾਨ ਮੰਜਾ ਮਿਲਿਆ ਹੈ। ਮੌਰਿਸ ਮਸੀਹ ਆਪਣੀ ਜਿੱਤ ਦੇ ਲਈ ਘਰ-ਘਰ ਜਾ ਕੇ ਖੁਦ ਹੀ ਚੋਣ ਪ੍ਰਚਾਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਤੋਂ ਅਕਾਲੀ ਦਲ ਤੇ ਕਾਂਗਰਸ ਪਾਰਟੀ (Congress Party) ਨੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਇਲਾਵਾ ਕੁੱਝ ਵੀ ਨਹੀਂ ਕੀਤਾ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅੱਜ ਕਈ ਪਾਰਟੀਆਂ ਧਰਮ ਅਤੇ ਜਾਤ-ਪਾਤ ਦੀ ਰਾਜਨੀਤੀ ਕਰ ਰਹੀਆਂ ਹਨ, ਜੋ ਸਰਾ-ਸਰ ਗਲਤ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੇ ਜੋ ਪਿਛਲੇ 70 ਸਾਲਾਂ ਤੋਂ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚ 10 ਫੀਸਦੀ ਵਾਅਦੇ ਵੀ ਪੂਰੇ ਨਹੀਂ ਕੀਤੇ, ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਇਸੇ ਤਰ੍ਹਾਂ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਪੰਜਾਬ ਦੇ ਲੋਕ ਰੋਟੀ ਤੋਂ ਵੀ ਮਹੁਤਾਜ਼ ਹੋ ਜਾਣਗੇ।