ਪੰਜਾਬ

punjab

ETV Bharat / state

ਬਜ਼ੁਰਗ ਮਹਿਲਾ ਜੂਸ ਬਣਾ ਕੇ ਕਰ ਰਹੀ ਹੈ ਗੁਜ਼ਾਰਾ, ਵੀਡੀਓ ਵਾਇਰਲ - ਪਤਨੀ

ਅੰਮ੍ਰਿਤਸਰ ਵਿਚ ਇਕ ਬਜ਼ੁਰਗ ਮਹਿਲਾ ਦੀ ਜੂਸ (Juice) ਬਣਾਉਂਦਿਆ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।ਇਹ ਮਹਿਲਾ 73 ਸਾਲ ਦੀ ਹੈ ਜੋ ਘਰ ਦਾ ਗੁਜ਼ਾਰਾ ਕਰਨ ਲਈ ਜੂਸ ਬਣਾ ਕੇ ਵੇਚ ਰਹੀ ਹੈ।73 ਸਾਲਾ ਬਜ਼ੁਰਗ ਮਹਿਲਾ ਪ੍ਰੇਰਨਾ (Inspiration) ਬਣ ਰਹੀ ਹੈ।

ਬਜ਼ੁਰਗ ਮਹਿਲਾ ਜੂਸ ਬਣਾ ਕੇ ਕਰ ਰਹੀ ਹੈ ਗੁਜ਼ਾਰਾ, ਵੀਡੀਓ ਵਾਇਰਲ
ਬਜ਼ੁਰਗ ਮਹਿਲਾ ਜੂਸ ਬਣਾ ਕੇ ਕਰ ਰਹੀ ਹੈ ਗੁਜ਼ਾਰਾ, ਵੀਡੀਓ ਵਾਇਰਲ

By

Published : Jul 29, 2021, 10:19 PM IST

ਅੰਮ੍ਰਿਤਸਰ:ਬਜ਼ੁਰਗ ਮਹਿਲਾ ਜੂਸ (Juice) ਬਣਾਉਂਦਿਆ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। 73 ਸਾਲ ਦੀ ਉਮਰ ਵਿਚ ਵੀ ਇਸ ਬਜ਼ੁਰਗ ਨੂੰ ਹੱਥੀ ਕਿਰਤ ਕਰਦਿਆਂ ਵੇਖ ਲੋਕ ਇਸ ਬਜ਼ੁਰਗ ਦੀ ਜਮਕੇ ਤਾਰੀਫ ਵੀ ਕਰ ਰਹੇ ਹਨ।ਬਜ਼ੁਰਗ ਮਹਿਲਾ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਹੋਰਨਾਂ ਲੋਕਾਂ ਲਈ ਪ੍ਰੇਰਨਾ (Inspiration) ਬਣ ਰਹੀ ਹੈ।

ਬਜ਼ੁਰਗ ਮਹਿਲਾ ਜੂਸ ਬਣਾ ਕੇ ਕਰ ਰਹੀ ਹੈ ਗੁਜ਼ਾਰਾ, ਵੀਡੀਓ ਵਾਇਰਲ
ਮਹਿਲਾ ਦਰੋਪਦੀ ਨੇ ਦੱਸਿਆ ਕਿ ਪਿਛਲੇ 60 ਸਾਲ ਤੋਂ ਉਹ ਰੇਹੜੀ ਲਗਾ ਰਹੀ ਹੈ। ਪਹਿਲਾਂ ਆਪਣੇ ਭੈਣ ਭਰਾਵਾਂ ਨੂੰ ਸਾਂਭਿਆ ਅਤੇ ਹੁਣ ਪੁੱਤਰ ਅਤੇ ਪੋਤੇ ਪੋਤੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਘਰ ਚਲਾ ਰਹੀ ਹੈ।ਉਸਦਾ ਪਰਿਵਾਰ ਉਸ ਨੂੰ ਕੰਮ ਕਰਨ ਤੋਂ ਰੋਕਦਾ ਹੈ ਪਰ ਉਹ ਕਿਸੇ 'ਤੇ ਨਿਰਭਰ ਨਹੀਂ ਹੋਣਾ ਚਾਹੁੰਦੀ ਅਤੇ ਨਾ ਹੀਂ ਕਿਸੇ ਤੋਂ ਕੋਈ ਉਮੀਦ ਰੱਖਦੀ ਹੈ।ਉਸ ਨੇ ਕਿਹਾ ਕਿ ਉਹ ਹੱਥੀ ਕਿਰਤ ਕਰਨ ਉਤੇ ਵਿਸ਼ਵਾਸ ਰੱਖਦੀ ਹੈ।

ਪਤੀ ਦੇਸਰਾਜ ਨੇ ਕਿਹਾ ਹੈ ਕਿ ਉਸਦੀ ਪਤਨੀ ਹੱਥੀ ਕਿਰਤ ਕਰਨ ਉਤੇ ਵਿਸ਼ਵਾਸ ਰੱਖਦੀ ਹੈ।ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇ ਦੱਸੇ ਮਾਰਗ ਉਤੇ ਚੱਲ ਰਹੇ ਹਾਂ।ਉਨ੍ਹਾਂ ਨੇ ਕਿਹਾ ਕਿ ਪਤਨੀ ਉਤੇ ਮਾਣ ਹੈ ਉਹ ਕਿਰਤ ਕਰਦੀ ਅਤੇ ਹੋਰਨਾ ਲੋਕਾਂ ਲਈ ਪ੍ਰੇਰਨਾ ਬਣ ਰਹੀ ਹੈ।

ਇਹ ਵੀ ਪੜੋ:ਗੈਂਗਸਟਰ ਪ੍ਰੀਤ ਸੇਖੋਂ 5 ਦਿਨਾ ਪੁਲਿਸ ਰਿਮਾਂਡ 'ਤੇ

ABOUT THE AUTHOR

...view details