ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਦੇ ਪਿੰਡ ਸ਼ਹੁਰਾ ਦਾ ਹੈ। ਜਿਥੇ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਇਕ ਮਹਿਲਾ (A woman died in a dispute over Rs 500) ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪਿੰਡ ਦੇ ਰਘੂ ਨਾਮ ਦੇ ਵੇਟਰ ਦਾ ਕੰਮ ਕਰਨ ਵਾਲੇ ਨੌਜਵਾਨ ਦਾ ਆਪਣੇ ਚਾਚੇ ਪਰਗਟ ਸਿੰਘ ਨਾਲ 500 ਦਾ ਲੈਣ ਦੇਣ ਸੀ ਜਿਸ ਵਿੱਚੋ 300 ਭੁਗਤਾਨ ਕੀਤਾ ਗਿਆ। 200 ਰੁਪਏ ਦੇ ਬਕਾਏ ਕਾਰਨ ਦੋਵੇ ਧਿਰਾਂ ਵਿਚ ਹੋਏ ਧੱਕੇ ਮੁੱਕੀ ਵਿੱਚ ਰਘੂ ਦੀ ਮਾਤਾ ਪਾਛੋ ਨੂੰ ਪਿੰਡ ਦੇ ਅਮਰੀਕ ਸਿੰਘ,ਪਰਗਟ ਸਿੰਘ,ਰਾਹੁਲ 'ਤੇ ਕਰਨਦੀਪ ਅਤੇ ਪਰਗਟ ਦੀ ਘਰਵਾਲੀ ਕੰਵਲਜੀਤ ਅਤੇ ਪਰਵੀਨ ਵੱਲੋ ਨੂੰ ਧੱਕਾ ਮਾਰਨ ਤੇ ਉਹ ਮੌਕੇ ਬੇਹੋਸ਼ ਹੋ ਗਈ।
woman killed over Rs 200 dispute ਜਿਸ ਨਾਲ ਉਸਦੀ ਮੌਤ ਹੋ ਗਈ ਹੈ ਜਿਸ ਸੰਬਧੀ ਪੁਲਿਸ ਵੱਲੋ ਮੌਕੇ 'ਤੇ ਪਹੁੰਚ ਮੁਕੱਦਮਾ ਦਰਜ ਕਰ ਦੋਸ਼ੀਆ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸੰਬਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆ ਨੂੰ ਜਲਦ ਸਜਾ ਦੇਣ ਦੀ ਗੱਲ ਕੀਤੀ ਗਈ ਹੈ। ਜਿਸ ਸੰਬਧੀ ਪੁਲਿਸ ਥਾਣਾ ਲੋਪੋਕੇ ਦੇ ਐਸ ਐਚ ਉ (SHO) ਮਨਤੇਜ ਸਿੰਘ ਚੌਕੀ ਬਚੀਵਿੰਡ ਦੇ ਇੰਚਾਰਜ ਭਗਵਾਨ ਸਿੰਘ ਵੱਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ ਗਿਆ। ਲਾਸ਼ ਨੂੰ ਕਬਜੇ ਵਿਚ ਲੈ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਸੁਰੂ ਕਰ ਦਿਤੀ ਗਈ ਹੈ।
ਇਹ ਵੀ ਪੜ੍ਹੋ:-ਸੀਐੱਮ ਮਾਨ ਦੀ ਰਿਹਾਇਸ਼ ਬਾਹਰ ਚੱਲ ਰਿਹਾ ਕਿਸਾਨਾਂ ਦਾ ਧਰਨਾ, ਧਰਨੇ 'ਚ ਜੋਸ਼ ਭਰਨ ਪਹੁੰਚੇਗੀ ਹੇਜ਼ਲ