ਪੰਜਾਬ

punjab

ETV Bharat / state

ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ: ਘਟਨਾ CCTV 'ਚ ਕੈਦ - ਗੁਰਦਾਸਪੁਰ

ਮਿਸ਼ਰੀ ਬਾਜ਼ਾਰ ਵਿੱਚ ਇੱਕ ਗੁਰਦਾਸਪੁਰ ਤੋਂ ਆਇਆ ਸਾਬਤ ਸੂਰਤ ਬਜ਼ੁਰਗ ਜੋ ਕਿ ਛੋਟੇ ਹਾਥੀ ਦੇ ਵਿੱਚ ਸਾਮਾਨ ਢੋਹਣ ਦਾ ਕੰਮ ਕਰਦਾ ਸੀ। ਉਸਦੇ ਨਾਲ ਉਸਦੇ ਨਾਲ ਕੁਝ ਲੋਕਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਅਤੇ ਇਹ ਘਟਨਾ ਸਾਰੀ ਉਥੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ।

Elderly brutally beaten: Incident captured on CCTV
Elderly brutally beaten: Incident captured on CCTV

By

Published : Jul 9, 2021, 9:33 AM IST

ਅੰਮ੍ਰਿਤਸਰ: ਮਿਸ਼ਰੀ ਬਾਜ਼ਾਰ ਵਿੱਚ ਇੱਕ ਗੁਰਦਾਸਪੁਰ ਤੋਂ ਆਇਆ ਸਾਬਤ ਸੂਰਤ ਬਜ਼ੁਰਗ ਜੋ ਕਿ ਛੋਟੇ ਹਾਥੀ ਦੇ ਵਿੱਚ ਸਾਮਾਨ ਢੋਹਣ ਦਾ ਕੰਮ ਕਰਦਾ ਸੀ। ਉਸਦੇ ਨਾਲ ਉਸਦੇ ਨਾਲ ਕੁਝ ਲੋਕਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਅਤੇ ਇਹ ਘਟਨਾ ਸਾਰੀ ਉਥੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ।

ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ: ਘਟਨਾ CCTV 'ਚ ਕੈਦ

ਬਜ਼ੁਰਗ ਦਾ ਕਿਹਾ ਕਿ ਉਹ ਗੁਰਦਾਸਪੁਰ ਅੰਮ੍ਰਿਤਸਰ ਦੇ ਮਿਸ਼ਰੀ ਬਾਜ਼ਾਰ ਵਿੱਚ ਕਿਸੇ ਦਾ ਸਾਮਾਨ ਛੱਡਣ ਲਈ ਪਹੁੰਚਿਆ ਸੀ, ਰਸਤੇ ਵਿੱਚ ਇੱਕ ਦੁਕਾਨ ਦੇ ਸਕੂਟਰ ਖੜ੍ਹਾ ਹੋਣ ਕਾਰਨ ਉਸ ਨੇ ਦੁਕਾਨਦਾਰ ਨੂੰ ਆਪਣਾ ਸਕੂਟਰ ਪਿੱਛੇ ਕਰਨ ਲਈ ਕਿਹਾ ਪਰ ਉਨ੍ਹਾਂ ਵੱਲੋਂ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਵੱਲੋਂ ਉਨ੍ਹਾਂ ਤੇ ਹਮਲਾ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਉਸ ਬਜ਼ੁਰਗ ਦੀ ਪੱਗ ਤਕ ਲਾ ਦਿੱਤੀ ਗਈ। ਬਜ਼ੁਰਗ ਨੇ ਕਿਹਾ ਕਿ ਅਸੀਂ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ। ਜੇਕਰ ਸਾਡੀ ਸ਼ਿਕਾਇਤ ਦਰਜ ਨਾ ਕੀਤੀ ਗਈ ਅਤੇ ਆਰੋਪੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਸੀਂ ਧਰਨਾ ਲਾਵਾਂਗੇ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤ ਕਰਨੈਲ ਸਿੰਘ ਉਨ੍ਹਾਂ ਕੋਲ ਆਇਆ ਸੀ ਪਰ ਇਹ ਮਾਮਲਾ ਉਨ੍ਹਾਂ ਦੇ ਥਾਣੇ ਅਧੀਨ ਨਹੀਂ ਆਉਂਦਾ,ਇਹ ਮਾਮਲਾ ਸਬ ਡੀ ਡਵੀਜ਼ਨ ਦੇ ਅਧੀਨ ਆਉਂਦਾ ਹੈ,ਪਰ ਫਿਰ ਵੀ ਉਨ੍ਹਾਂ ਵੱਲੋਂ CCTV ਵੀਡੀਓ ਚੈੱਕ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ।

ABOUT THE AUTHOR

...view details