ਅੰਮ੍ਰਿਤਸਰ: ਤਕਰੀਬਨ 2 ਸਾਲ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਪਾਣੀਆਂ ਦੀ ਵੰਡ ਨੂੰ ਲੈ ਕੇ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਲਈ ਪਾਕਿਸਤਾਨ ਦੇ ਅਧਿਕਾਰੀ ਵਾਹਘਾ ਸਰਹੱਦ ਰਾਹੀਂ ਭਾਰਤ ਪਹੁੰਚੇ ਹਨ, ਜੋ ਅੰਮ੍ਰਿਤਸਰ ਏਅਰਪੋਰਟ ਤੋਂ ਦਿੱਲੀ ਲਈ ਰਵਾਨਾ ਹੋਏ।
ਵੱਖ-ਵੱਖ ਮੁੱਦਿਆਂ 'ਤੇ ਮੀਟਿੰਗ ਲਈ ਭਾਰਤ ਪੁੱਜੇ ਪਾਕਿ ਦੇ 8 ਅਧਿਕਾਰੀ ਇਹ ਵੀ ਪੜੋ: ਹੋਲਾ-ਮੁੱਹਲਾ 'ਚ ਪੁੱਜਣ ਵਾਲੀਆਂ ਸੰਗਤਾਂ ਲਈ ਲਾਏ ਜਾਣਗੇ ਪੱਕੇ ਮੈਡੀਕਲ ਕੈਂਪ-ਬਲਬੀਰ ਸਿੰਘ ਸਿੱਧੂ
ਜਾਣਕਾਰੀ ਮੁਤਾਬਕ ਪਾਕਿਸਤਾਨ ਦੇ 8 ਅਧਿਕਾਰੀ ਭਾਰਤ ਨਾਲ ਮੀਟਿੰਗ ਲਈ ਵਾਹਘਾ ਸਰਹੱਦ ਰਾਹੀਂ ਭਾਰਤ ਪਹੁੰਚੇ ਹਨ। ਇਹ ਅਧਿਕਾਰੀ ਦਿੱਲੀ ’ਚ ਕੱਲ੍ਹ ਤੇ ਪਰਸੋਂ 2 ਦਿਨ ਭਾਰਤ ਦੇ ਅਧਿਕਾਰੀਆਂ ਨਾਲ ਬੈਠਕ ਕਰਨਗੇ, ਇਸ ਬੈਠਕ ਦੌਰਾਨ ਪਾਣੀਆਂ ਦੀ ਵੰਡ ਸਬੰਧੀ, ਲਦਾਖ਼ ਵਿੱਚ ਹਾਈਡਰੋ ਪਾਵਰ ਪ੍ਰੋਜੈਕਟ ਸਬੰਧੀ ਚਰਚਾ ਹੋਣ ਦੀ ਸੰਭਵਾਨਾਂ ਹੈ।
ਇਹ ਵੀ ਪੜੋ: ਕਿਸਾਨਾਂ ਨੇ ਐਫਸੀਆਈ ਦੇ ਫਰਮਾਨ ਵਿਰੁੱਧ ਰੋਸ ਮਾਰਚ ਕਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ