ਅੰਮ੍ਰਿਤਸਰ:ਮੁਸਲਿਮ ਭਾਈਚਾਰੇ ਵਲੋਂ ਅੱਜ ਈਦ ਦੇ ਪਵਿੱਤਰ ਤਿਉਹਾਰ ਮੌਕੇ ਅੰਮ੍ਰਿਤਸਰ ਦੇ ਜਾਮਾ ਮਸਜਿਦ ਵਿਚ ਨਵਾਜ਼ ਅਦਾ ਕੀਤੀ ਗਈ। ਇਸ ਮੌਕੇ ਜਿੱਥੇ ਮੁਸਲਿਮ ਭਾਈਚਾਰੇ ਵਲੋਂ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਨਵਾਜ਼ ਅਦਾ ਕੀਤੀ ਉੱਥੇ ਹੀ ਪੁਲਿਸ ਪ੍ਰਸ਼ਾਸ਼ਨ ਵਲੋਂ ਪੂਰੀ ਮੁਸਤੇਦੀ ਨਾਲ ਕੋਵਿਡ ਹਿਦਾਇਤਾਂ ਦਾ ਧਿਆਨ ਰੱਖਦਿਆਂ ਪੂਰੇ ਪ੍ਰਬੰਧ ਕੀਤੇ ਗਏ। ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਵਲੋਂ ਜਿੱਥੇ ਦੇਸ਼ ਭਰ ਦੇ ਲੋਕਾਂ ਨੂੰ ਈਦ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ ਉਥੇ ਹੀ ਈਦ ਦੀ ਨਵਾਜ਼ ਪੜ੍ਹਦਿਆਂ ਅੱਲਾ ਤਾਲਾ ਕੋਲੋਂ ਸਰਬੱਤ ਦੇ ਭਲੇ ਦੀ ਅਰਜੋਈ ਕੀਤੀ ਅਤੇ ਮੁਸਲਿਮ ਭਾਈਚਾਰੇ ਵਲੋਂ ਇਕ ਦੂਜੇ ਨਾਲ ਗਲੇ ਮਿਲਦੇ ਇਕ ਦੂਜੇ ਨੂੰ ਈਦ ਦੀ ਵਧਾਈ ਦਿੱਤੀ ਗਈ।
ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਅਤੇ ਮੁਸਲਿਮ ਭਾਈਚਾਰੇ ਨੇ ਗਲਬਾਤ ਕਰਦਿਆਂ ਦੱਸਿਆ ਕਿ ਅੱਜ ਦੇਸ਼ ਭਰ ਵਿਚ ਜਿੱਥੇ ਈਦ ਦਾ ਤਿਉਹਾਰ ਮਣਾਇਆ ਜਾ ਰਿਹਾ ਹੈ ਉੱਥੇ ਹੀ ਅੰਮ੍ਰਿਤਸਰ ਦੇ ਜਾਮਾ ਮਸਜਿਦ ਵਿਚ ਮੁਸਲਿਮ ਭਾਈਚਾਰੇ ਵਲੋਂ ਪਹੁੰਚ ਕੇ ਇਸ ਈਦ ਦੇ ਤਿਉਹਾਰ ਮੌਕੇ ਨਵਾਜ਼ ਅਦਾ ਕੀਤੀ ਗਈ
ਅੰਮ੍ਰਿਤਸਰ ਦੇ ਜਾਮਾ ਮਸਜਿਦ ‘ਚ ਪੁਲਿਸ ਸੁਰੱਖਿਆ ਹੇਠ ਮਨਾਈ ਗਈ ਈਦ - ਈਦ ਦੇ ਤਿਉਹਾਰ ਤੇ ਕੋਰੋਨਾ ਮਹਾਮਾਰੀ ਦਾ ਅਸਰ
ਪੂਰੇ ਦੇਸ਼ ਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪਰ ਇਸ ਵਾਰ ਵੀ ਈਦ ਦੇ ਤਿਉਹਾਰ ਤੇ ਕੋਰੋਨਾ ਮਹਾਮਾਰੀ ਦਾ ਅਸਰ ਦਿਖਾਈ ਦੇ ਰਿਹਾ ਹੈ।ਕਿਉਂਕ ਸਰਕਾਰਾਂ ਦੇ ਵਲੋਂ ਤਿਉਹਾਰ ਮਨਾਉਣ ਨੂੰ ਲੈਕੇ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਮੌਕੇ ਮੁਸਲਮਾਨ ਭਾਈਚਾਰੇ ਦੇ ਵਲੋਂ ਵਿਚ ਸਰਕਾਰ ਦੀਆਂ ਕੋਵਿਡ ਹਿਦਾਇਤਾਂ ਦੀ ਪਾਲਣਾ ਕਰਦਿਆ ਸੋਸ਼ਲ ਡਿਸਟੈਂਸਿਗ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਅਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਵੀ ਪੂਰਾ ਸਹਿਯੋਗ ਕਰਦਿਆਂ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ।
ਉਹਨਾਂ ਕਿਹਾ ਕਿ ਈਦ ਦੇ ਮੌਕੇ ਨਵਾਜ਼ ਅਦਾ ਕਰਦੇ ਅੱਲਾ ਤਾਲਾ ਕੋਲੋਂ ਇਹੋ ਮੰਗ ਕੀਤੀ ਗਈ ਹੈ ਕਿ ਉਹ ਇਸ ਕੋਰੋਨਾ ਮਹਾਮਾਰੀ ਤੋਂ ਸੰਸਾਰ ਭਰ ਦੇ ਲੋਂਕਾ ਨੂੰ ਜਲਦ ਨਿਜਾਤ ਦਿਵਾਉਣ ਅਤੇ ਫਿਰ ਤੋਂ ਸਾਰਾ ਮੁਲਕ ਆਪਣੇ ਆਪਣੇ ਕਾਰਜ ਵਿਹਾਰ ਕਰ ਸਕੇ।
ਇਹ ਵੀ ਪੜੋ:ਦੇਸ਼ ਭਰ 'ਚ ਕੋਰੋਨਾ ਮਹਾਂਮਾਰੀ ਦਰਮਿਆਨ ਮਨਾਇਆ ਜਾ ਰਿਹਾ ਈਦ ਦਾ ਤਿਉਹਾਰ