ਗੁਰਦਾਸਪੁਰ : ਅਹਿਮਦੀਆ ਜਮਾਤ ਭਾਰਤ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗੌਰੀ ਨੇ ਕਿਹਾ ਕਿ ਜੇ ਦੂਸਰੇ ਇਨਸਾਨਾਂ ਲਈ ਮਨ ਵਿੱਚ ਨਫ਼ਰਤ ਰੱਖ ਕੇ ਕੋਈ ਕੰਮ ਕੀਤਾ ਜਾਵੇ ਤਾਂ ਓਹ ਖ਼ੁਦਾ ਨੂੰ ਵੀ ਮਨਜ਼ੂਰ ਨਹੀਂ ਹੁੰਦਾ। ਦੇਸ਼-ਵਾਸੀਆਂ ਨੂੰ ਈਦ ਦੀਆਂ ਮੁਬਾਰਕਾਂ ਦਿੰਦੇ ਹੋਏ ਉਹਨਾਂ ਆਖਿਆ ਕਿ ਇਹ ਈਦ ਕੁਰਬਾਨੀ ਦਾ ਸੰਦੇਸ਼ ਦਿੰਦੀ ਹੈ।
ਇਸ ਦੇ ਨਾਲ ਹੀ ਅਹਿਮਦੀਆ ਜਮਾਤ ਭਾਰਤ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗੌਰੀ ਨੇ ਆਖਿਆ ਕਿ ਅੱਜ ਸ੍ਰੀਨਗਰ ਦੇ ਹਾਲਾਤ ਕਿ ਹਨ ਉਹਨਾਂ ਨੂੰ ਨਹੀਂ ਪਤਾ ਲੇਕਿਨ ਜੋ ਸਰਕਾਰ ਨੇ ਫ਼ੈਸਲਾ ਲਿਆ ਹੈ ਉਸ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਉਹ ਕਸ਼ਮੀਰੀ ਨਾਗਰਿਕਾਂ ਦਾ ਦਿਲ ਜਿੱਤਣਗੇ ਅਤੇ ਸ਼ਾਂਤੀ ਕਾਇਮ ਰੱਖਣਗੇ।