ਅੰਮ੍ਰਿਤਸਰ ਵਿੱਚ Eat Right Millet ਮੇਲਾ, ਜਾਣੋ ਮੇਲੇ 'ਚ ਕੀ ਸੀ ਖਾਸ ਅੰਮ੍ਰਿਤਸਰ:ਪੰਜਾਬੀਆਂ ਦੀ ਸਿਹਤ ਦਾ ਧਿਆਨ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ 'ਈਟ ਰਾਈਟ ਮਿਲਟ' ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਦੇ ਵਿਚ ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਆਧੁਨਿਕ ਫਾਸਟ ਫੂਡ ਖਾਣਾ ਛੱਡ ਕੇ ਰਵਾਇਤੀ ਖਾਣੇ ਖਾਣ ਵੱਲ ਪ੍ਰੇਰਿਆ। ਇਸ ਮੇਲੇ ਵਿਚ ਪੰਜਾਬ ਸਰਕਾਰ ਵੱਲੋਂ ਮੱਕੀ ਦੀ ਰੋਟੀ, ਬਾਜਰੇ ਦੀ ਰੋਟੀ ਤੇ ਗੁੜ ਆਦਿ ਰਵਾਇਤੀ ਖਾਣਿਆਂ ਦੇ ਸਟਾਲ ਲਗਾਏ ਗਏ ਸਨ।
ਲੋਕਾਂ ਨੂੰ ਰਵਾਇਤੀ ਖਾਣੇ ਨਾਲ ਜੁੜਨ ਦੀ ਅਪੀਲ: ਈਟ ਰਾਈਟ ਮਿਲਟ ਮੇਲੇ ਦੇ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਸਾਨੂੰ ਆਧੁਨਿਕ ਖਾਣਾ ਫਾਸਟ ਫੂਡ ਆਦਿ ਛੱਡ ਕੇ ਰਵਾਇਤੀ ਖਾਣਿਆਂ ਦੇ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਣਕ ਚੌਲ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਾਡੀ ਸਿਹਤ ਦਾ ਨੁਕਸਾਨ ਕਰਦੇ ਹਨ।
ਚੌਲ ਦੀ ਪੈਦਵਾਰ ਲਈ ਹਜ਼ਾਰਾਂ ਲੀਟਰ ਪਾਣੀ ਵੀ ਹੋ ਰਿਹਾ ਬਰਬਾਦ:ਇੰਦਰਬੀਰ ਨਿੱਝਰ ਨੇ ਕਿਹਾ ਕਿ ਕਣਕ ਅਤੇ ਚੌਲ ਦੇ ਨਾਲ ਸਾਡੇ ਸਰੀਰ ਵਿੱਚ ਮੋਟਾਪਾ ਆਉਦਾ ਹੈ l ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨੇ ਕਿਹਾ ਕਿ ਉਦਾਹਰਨ ਵਜੋਂ ਜਿਵੇਂ ਅਸੀਂ ਚੋਲਾ ਦੀ ਖੇਤੀ ਕਰਦੇ ਹਾਂ, ਪਰ ਸਾਡੇ ਵੱਲੋਂ ਸਾਰਾ ਚੌਲ ਬਾਹਰ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਕਿੱਲੋ ਚੌਲ ਨੂੰ ਤਿਆਰ ਕਰਨ ਵਿੱਚ 5 ਹਜ਼ਾਰ ਲੀਟਰ ਪਾਣੀ ਦੀ ਵਰਤੋਂ ਹੁੰਦੀ ਹੈ। ਇਸ ਤਰ੍ਹਾਂ ਨਾਲ ਅਸੀਂ ਇਕ ਕਿਲੋ ਚੌਲ ਹੀ ਬਾਹਰ ਨਹੀਂ ਭੇਜਦੇ, ਸਗੋਂ ਆਪਣਾ ਪੰਜ ਹਜ਼ਾਰ ਲੀਟਰ ਪਾਣੀ ਵੀ ਬਰਬਾਦ ਕਰ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਮਕਸਦ ਮੁੱਖ ਰੂਪ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ ਅਤੇ ਪੰਜਾਬ ਸਰਕਾਰ ਅੱਗੇ ਤੋਂ ਵੀ ਅਜਿਹੇ ਉਪਰਾਲੇ ਲਗਾਤਾਰ ਕਰਦੀ ਰਹੇਗੀ।
ਬਾਜਰੇ ਤੇ ਮੱਕੀ ਦੀ ਰੋਟ, ਗੁੜ ਤੇ ਸਾਗ ਆਦਿ ਦੇ ਲੱਗੇ ਸਟਾਲ:ਈਟ ਰਾਈਟ ਮਿਲਟ ਮੇਲੇ ਦੇ ਵਿਚ ਬਾਜਰੇ ਦੀ ਰੋਟੀ, ਮੱਕੀ ਦੀ ਰੋਟ, ਗੁੜ ਤੇ ਸਾਗ ਆਦਿ ਦੇ ਸਟਾਲ ਲੱਗੇ ਹੋਏ ਨਜ਼ਰ ਆਏ। ਇਸ ਦੀ ਨਿਰੀਖਣ ਵੀ ਮੰਤਰੀ ਇੰਦਰਬੀਰ ਨਿੱਝਰ ਵੱਲੋਂ ਕੀਤਾ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਇਹੋ ਜਿਹੀਆਂ ਤੰਦਰੁਸਤ ਚੀਜ਼ਾਂ ਨੂੰ ਆਪਣੇ ਖਾਣੇ ਤੋਂ ਦੂਰ ਨਾ ਕਰੋ।
ਇਹ ਵੀ ਪੜ੍ਹੋ:ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਨੂੰ ਡਾਕਟਰਾਂ ਤੇ ਸਟਾਫ਼ ਦੀ ਲੋੜ !