ਅੰਮ੍ਰਿਤਸਰ: ਜ਼ਿਲ੍ਹੇ ਦੇ ਪ੍ਰਸਿੱਧ ਦੁਰਗਿਆਣਾ ਮੰਦਰ (Durgiana Temple) ਦਾ ਲੰਗੂਰ ਮੇਲਾ ਜਿਸ ਤੋਂ ਹਰ ਕੋਈ ਜਾਣੂ ਹੈ। ਅੱਸੂ ਦੇ ਨਰਾਤਿਆਂ ਮੌਕੇ ਨੌਜਵਾਨ ਹਨੂੰਮਾਨ (Hanuman) ਜੀ ਦਾ ਸਰੂਪ ਧਾਰਨ ਕਰਕੇ ਦੁਰਗਿਆਣਾ ਮੰਦਰ 'ਚ ਨਤਮਸਤਕ ਹੁੰਦੇ ਹਨ ਉਥੇ ਹੀ ਸ਼ਰਧਾਲੂ ਹਨੂੰਮਾਨ ਜੀ ਦਾ ਸਰੂਪ ਧਾਰਨ ਕੀਤੇ ਨੌਜਵਾਨਾਂ ਨੂੰ ਆਪਣੇ ਘਰ ਦੇ ਵਿੱਚ ਫੇਰਾ ਪਾਉਣ ਲਈ ਵੀ ਸੱਦਾ ਦਿੰਦੇ ਹਨ।
ਇਸਦੇ ਚੱਲਦੇ ਹੀ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ਇਲਾਕੇ ਦੇ ਵਿੱਚ ਕਿਸੇ ਦੇ ਘਰ ਵਿੱਚ ਫੇਰਾ ਪਾਉਣ ਲਈ ਪਹੁੰਚੀ ਝਾਕੀ ਦੌਰਾਨ ਕੁਝ ਨੌਜਵਾਨਾਂ ਦੇ ਵੱਲੋਂ ਸੁਆਗਤ ਲਈ ਹਵਾਈ ਫਾਇਰ ਕੀਤੇ ਗਏ ਹਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।