ਪੰਜਾਬ

punjab

ETV Bharat / state

viral video: ਦਿਨ-ਦਿਹਾੜੇ ਲੁਟੇਰਿਆਂ ਨੇ ਕੀਤਾ ਵੱਡਾ ਕਾਰਾ - ਪੁਲਿਸ

ਅੰਮ੍ਰਿਤਸਰ ਵਿੱਚ ਦਿਨ-ਦਿਹਾੜੇ ਮੋਟਰਸਾਇਕਲ ਸਵਾਰ 2 ਲੁਟੇਰਿਆਂ ਨੇ ਇੱਕ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾਇਆ ਹੈ। ਲੁਟੇਰੇ ਬਜ਼ੁਰਗ ਮਹਿਲਾ ਦੀ ਘਰ ਵਿੱਚ ਦਾਖਲ ਹੋ ਕੇ ਉਸ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ।

ਦਿਨ-ਦਿਹਾੜੇ ਲੁਟੇਰਿਆਂ ਨੇ ਕੀਤਾ ਵੱਡਾ ਕਾਰਾ
ਦਿਨ-ਦਿਹਾੜੇ ਲੁਟੇਰਿਆਂ ਨੇ ਕੀਤਾ ਵੱਡਾ ਕਾਰਾ

By

Published : Jul 27, 2021, 11:43 AM IST

ਅੰਮ੍ਰਿਤਸਰ:ਹਲਕਾ ਮਜੀਠਾ ‘ਚ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਲੁਟੇਰੇ ਸ਼ਰੇਆਮ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ, ਜਿਸਦੀ ਤਾਜ਼ਾ ਮਿਸਾਲ ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ‘ਚ ਵੇਖਣ ਨੂੰ ਮਿਲੀ ਹੈ ਜਿੱਥੇ ਦੋ ਲੁਟੇਰਿਆਂ ਨੇ ਇੱਕ ਬਜ਼ੁਰਗ ਔਰਤ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਘਰ ਅੰਦਰ ਵੜ ਵਾਲੀਆਂ ਖੋਹ ਕੇ ਫਰਾਰ ਹੋ ਗਏ। ਉਕਤ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਹੈ।

ਦਿਨ-ਦਿਹਾੜੇ ਲੁਟੇਰਿਆਂ ਨੇ ਕੀਤਾ ਵੱਡਾ ਕਾਰਾ

ਪੀੜਤ ਔਰਤ ਬਜ਼ੁਰਗ ਔਰਤ ਨੇ ਕਿਹਾ ਕਿ ਉਹ ਤੁਰੀ ਆ ਰਹੀ ਸੀ ਤਾਂ ਇਸ ਦੌਰਾਨ ਉਹ ਘਰ ਅੰਦਰ ਦਾਖਲ ਹੋ ਗਈ ਸੀ ਕਿ ਇੱਕ ਲੁਟੇਰਾ ਆਇਆ ਅਤੇ ਕਹਿੰਦਾ ਕਿ ਤੁਸੀਂ ਕਬੂਤਰ ਰੱਖੇ ਹਨ ਅਤੇ ਵਾਲੀਆਂ ਝਪਟ ਕੇ ਮੋਟਰਸਾਈਕਲ ‘ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।

ਓਧਰ ਇਸ ਘਟਨਾ ਨੂੰ ਲੈਕੇ ਪੀੜਤ ਮਹਿਲਾ ਦਾ ਪੁੱਤ ਜੋ ਕਿ ਵਿਦੇਸ਼ ਰਹਿੰਦਾ ਹੈ ਉਸਨੇ ਐਲਾਨ ਕੀਤਾ ਹੈ ਕਿ ਜੋ ਵੀ ਚੋਰਾਂ ਨੂੰ ਫੜ੍ਹਨ ਦੇ ਵਿੱਚ ਮਦਦ ਕਰੇਗਾ ਉਸਨੂੰ 60 ਹਜ਼ਾਰ ਰੁਪਏ ਤੱਕ ਦਾ ਐਲਾਨ ਕੀਤਾ ਹੈ। ਇਸ ਦੌਰਾਨ ਮਹਿਲਾ ਦੇ ਪੁੱਤ ਨੇ ਕਿਹਾ ਕਿ ਉਹ ਚੋਰਾਂ ਨੂੰ ਫੜਾਉਣਾ ਚਾਹੁੰਦੇ ਹਨ ਕਿਉਂਕਿ ਅਜਿਹੇ ਗਲਤ ਅਨਸਰ ਕਿਸੇ ਹੋਰ ਘਟਨਾ ਨੂੰ ਵੀ ਅੰਜ਼ਾਮ ਦੇ ਸਕਦੇ ਹਨ ਇਸ ਲਈ ਇਨ੍ਹਾਂ ਦਾ ਫੜੇ ਜਾਣਾ ਜ਼ਰੂਰੀ ਹੈ।

ਨੌਜਵਾਨ ਨੇ ਦੱਸਿਆ ਕਿ ਇਸ ਪੂਰੀ ਘਟਨਾ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ ਤੇ ਪੁਲਿਸ ਆਪਣੀ ਕਾਰਵਾਈ ਕਰ ਵੀ ਰਹੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਇਸ ਲਈ ਉਨ੍ਹਾਂ ਦਾ ਫੜੇ ਜਾਣਾ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ: Live ਕੁੱਟਮਾਰ :ਵੇਖੋ ਕਿਵੇਂ ਪਿਓ ਪੁੱਤ ਨੇ 10 ਬਦਮਾਸ਼ ਲਾਏ ਅੱਗੇ

ABOUT THE AUTHOR

...view details