ਅੰਮ੍ਰਿਤਸਰ :ਆਪਣੇ ਚੰਗੇ ਭਵਿੱਖ ਅਤੇ ਘਰ ਦੀ ਮਾਲੀ ਹਾਲਤ ਸੁਧਾਰਨ ਲਈ ਵਿਦੇਸ਼ ਦੀ ਰਾਹ ਤੁਰ ਪੈਂਦੇ ਹਨ। ਪਰ ਇਸ ਵਿਚਾਲੇ ਠੱਗ ਏਜੇਂਟਾਂ ਦੇ ਹੱਥ ਚੜ੍ਹ ਜਾਂਦੇ ਹਨ। ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਤੋਂ ਜਿੱਥੇ ਇਰਾਕ ਗਈ ਗੁਰਦਾਸਪੁਰ ਦੀ ਲੜਕੀ ਨੂੰ ਇਕ ਏਜੰਟ ਵੱਲੋਂ ਧੋਖੇ ਨਾਲ ਫਸਾ ਦਿੱਤਾ ਗਿਆ। ਜਿਸ ਤੋਂ ਬਾਅਦ ਉਕਤ ਲੜਕੀ ਜੋਤੀ ਨੇ ਐਨ. ਆਰ. ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਮਦਦ ਦੀ ਗੁਹਾਰ ਲਗਾਈ ਅਤੇ ਅੱਜ ਕੁਲਦੀਪ ਧਾਲੀਵਾਲ ਦੇ ਯਤਨਾਂ ਸਦਕਾ ਪੀੜਤ ਲੜਕੀ ਜੋਤੀ ਪੰਜਾਬ ਆਪਣੇ ਘਰ ਪਰਤ ਆਈ ਹੈ। ਇਰਾਕ 'ਚ ਫਸੀ ਪੀੜਤ ਲੜਕੀ ਨੂੰ ਪੰਜਾਬ ਆਉਣ 'ਤੇ ਅੰਮ੍ਰਿਤਸਰ ਦੇ ਏਅਰਪੋਰਟ ਖੁਦ ਐਨ. ਆਰ. ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਲੈਣ ਪਹੁੰਚੇ ਅਤੇ ਮਹਿਲਾ ਦਾ ਵਾਪਿਸ ਆਉਣ 'ਤੇ ਸੁਆਗਤ ਕੀਤਾ।
NRI ਮੰਤਰੀ ਕੁਲਦੀਪ ਧਾਲੀਵਾਲ ਦੇ ਯਤਨਾਂ ਸਦਕਾ ਇਰਾਕ ’ਚ ਫਸੀ ਕੁੜੀ ਪਰਤੀ ਘਰ ਵਾਪਿਸ - ਅੰਮ੍ਰਿਤਸਰ ਦੀ ਖਬਰ ਪੰਜਾਬੀ ਵਿੱਚ
ਐਨ ਆਰ ਆਈ ਮੰਤਰੀ ਕੁਲਦੀਪ ਧਾਲੀਵਾਲ ਦੇ ਯਤਨਾਂ ਸਦਕਾ ਇਰਾਕ 'ਚ ਫਸੀ ਗੁਰਦਾਸਪੁਰ ਦੀ ਮਹਿਲਾ ਭਾਰਤ ਪਰਤੀ ਅਤੇ ਮੰਤਰੀ ਖੁਦ ਲੜਕੀ ਨੂੰ ਲੈਣ ਏਅਰਪੋਰਟ ਪਹੁੰਚੇ। ਮੰਤਰੀ ਨੇ ਟਰੈਵਲ ਏਜੇਂਟਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਕੰਮ ਬੰਦ ਕਰਦਿਓ ਨਹੀਂ ਤਾਂ ਨਤੀਜੇ ਭੁਗਤਣੇ ਪੈਣਗੇ।
ਠੱਗ ਟਰੈਵਲ ਏਜੇਂਟ ਦੀ ਧੋਖੇ ਨਾਲ ਇਰਾਕ 'ਚ ਫਸੀ ਸੀ ਲੜਕੀ: ਇਸ ਮੌਕੇ ਐਨ. ਆਰ. ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਲੜਕੀ ਜੋਤੀ, ਠੱਗ ਟਰੈਵਲ ਏਜੇਂਟ ਦੀ ਧੋਖੇ ਨਾਲ ਇਰਾਕ 'ਚ ਫਸੀ ਸੀ। ਜਿਸ ਨੂੰ ਭਾਰਤ ਵਾਪਸ ਲਿਆਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਠੱਗ ਟਰੈਵਲ ਏਜੰਟਾਂ ਨੂੰ ਸਾਡੀ ਚਿਤਾਵਨੀ ਹੈ ਕਿ ਅਜਿਹੇ ਕੰਮ ਛੱਡ ਦੇਣ ਨਹੀਂ ਤਾਂ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਕੁਲਦੀਪ ਧਾਲੀਵਾਲ ਨੇ ਇਹ ਵੀ ਕਿਹਾ ਕਿ ਪੰਜਾਬ ਦੀਆਂ ਹੋਰ ਵੀ ਲੜਕੀਆਂ ਜਿਹੜੀਆਂ ਵਿਦੇਸ਼ 'ਚ ਫਸੀਆਂ ਹਨ। ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਨੂੰ ਵਾਪਸ ਲੈਕੇ ਆਵਾਂਗੇ। ਉਹਨਾਂ ਕਿਹਾ ਕਿ ਜਿਹੜੇ ਠੱਗ ਏਜੇਂਟ ਨੇ ਇਸ ਲੜਕੀ ਨਾਲ ਧੋਖਾ ਕੀਤਾ ਹੈ ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇ ਠੱਗ ਟ੍ਰੇਵਲ ਏਜੇਂਟ ਨੂੰ ਲੈਕੇ ਲਿਸਟ ਤਿਆਰ ਹੋ ਰਹੀ ਹੈ, 10 ਜੁਲਾਈ ਨੂੰ ਐਨ ਆਰ ਆਈ ਮਹਿਕਮੇ ਦੀ ਮੀਟਿੰਗ ਰੱਖੀ ਹੈ ਅਤੇ ਠੱਗ ਏਜੰਟਾਂ 'ਤੇ ਕਾਰਵਾਈ ਕੀਤੀ ਜਾਵੇਗੀ।
- Punjab Congress Press Conference: ਸੁਖਜਿੰਦਰ ਰੰਧਾਵਾ ਦਾ ਮੁੱਖ ਮੰਤਰੀ ਨੂੰ ਤਿੱਖਾ ਜਵਾਬ, ਕਿਹਾ- "ਤਕੜਾ ਹੋ ਕੇ ਕੰਮ ਕਰ, ਇਹ ਸਟੇਟ ਹੈ ਸਟੇਜ ਨਹੀਂ"
- ਲੁਧਿਆਣਾ ਵਿੱਚ ਸਯੁੰਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ, ਮੱਕੀ ਅਤੇ ਮੂੰਗੀ ਦੀ ਐਮਐਸਪੀ ਨੂੰ ਵਿਚਾਰਾਂ, ਕਿਹਾ- "ਵਾਅਦਿਆਂ ਤੋਂ ਭੱਜ ਰਹੀ ਸਰਕਾਰ"
- Maharashtra Political Crisis: NCP ਮੁਖੀ ਸ਼ਰਦ ਪਵਾਰ ਨੇ ਕਿਹਾ- ਨਵੀਂ ਸ਼ੁਰੂਆਤ ਕਰਾਂਗੇ, 5 ਜੁਲਾਈ ਨੂੰ ਬੁਲਾਈ ਮੀਟਿੰਗ
ਏਜੇਂਟ ਕੁੜੀਆਂ ਦੇ ਪਾਸਪੋਰਟ ਵਾਪਿਸ ਦੇਣ ਲਈ ਕਰਦੇ ਹਨ ਲੱਖਾਂ ਦੀ ਮੰਗ : ਇਸ ਮੌਕੇ ਇਰਾਕ ਤੋਂ ਵਾਪਸ ਭਾਰਤ ਪਹੁੰਚੀ ਮਹਿਲਾ ਨੇ ਕਿਹਾ ਕਿ ਉਹ ਮੰਤਰੀ ਧਾਲੀਵਾਲ ਦਾ ਧੰਨਵਾਦ ਕਰਦੀ ਹੈ ਜੋ ਉਸ ਨੂੰ ਵਾਪਸ ਲਿਆਂਦਾ ਹੈ। ਪੀੜਤ ਲੜਕੀ ਨੇ ਕਿਹਾ ਕਿ ਮੇਰੇ ਵਾਂਗ ਹੋਰ ਵੀ ਕੁੜੀਆਂ ਉਥੇ ਫਸੀਆਂ ਹੋਈਆਂ ਹਨ। ਜਿੰਨਾਂ ਕੋਲ ਆਪਣੇ ਪਾਸਪੋਰਟ ਨਹੀਂ ਹਨ ਅਤੇ ਨਾ ਹੀ ਉਹਨਾਂ ਕੋਲ ਅਜਿਹੀ ਕੋਈ ਸਹੂਲਤ ਹੈ ਜਿਸ ਨਾਲ ਉਹ ਪਰਿਵਾਰ ਨਾਲ ਸੰਪਰਕ ਕਰ ਸਕਣ। ਏਜੇਂਟ ਉਹਨਾਂ ਤੋਂ ਲੱਖਾਂ ਰੁਪਿਆਂ ਦੀ ਮੰਗ ਕਰਦੇ ਹਨ। ਪਰ ਕੁੜੀਆਂ ਗਰੀਬ ਹਨ ਤਨਖਾਹਾਂ ਉਹਨਾਂ ਨੂੰ ਮਿਲਦੀਆਂ ਨਹੀਂ ਹਨ ਜਿਸ ਕਰਕੇ ਉਹ ਪੈਸੇ ਦੇਣ ਵਿੱਚ ਅਸਮਰਥ ਹੋ ਕੇ ਅਜਿਹੀ ਜ਼ਿੰਦਗੀ ਵਿਦੇਸ਼ਾਂ ਵਿੱਚ ਬਤੀਤ ਕਰਦੀਆਂ ਹਨ ਕਿ ਉਹਨਾਂ ਦੇ ਹਾਲਤ ਬੁਰੇ ਹੋ ਜਾਂਦੇ ਹਨ।