ਪੰਜਾਬ

punjab

ETV Bharat / state

ਬਾਰਿਸ਼ ਕਾਰਨ ਦਾਣਾ ਮੰਡੀ 'ਚ ਪਈ ਪੂਰੀ ਫਸਲ ਖ਼ਰਾਬ - ਫ਼ਸਲ

ਅੰਮ੍ਰਿਤਸਰ ਦੀ ਦਾਣਾ ਮੰਡੀ 'ਚ ਖੁੱਲ੍ਹੇ ਆਸਮਾਨ ਥੱਲੇ ਪਈ ਫ਼ਸਲ ਮੀਂਹ ਵਿੱਚ ਹੋ ਰਹੀ ਖ਼ਰਾਬ

ਬਾਰਿਸ਼ ਕਾਰਨ ਦਾਣਾ ਮੰਡੀ 'ਚ ਪਈ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਖ਼ਰਾਬ
ਬਾਰਿਸ਼ ਕਾਰਨ ਦਾਣਾ ਮੰਡੀ 'ਚ ਪਈ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਖ਼ਰਾਬ

By

Published : May 12, 2021, 8:52 PM IST

ਅੰਮ੍ਰਿਤਸਰ: ਪੰਜਾਬ ਵਿੱਚ ਹੋ ਰਹੀ ਬਾਰਿਸ਼ ਦੇ ਚੱਲਦਿਆਂ, ਕਿਸਾਨਾਂ ਦੇ ਮੂੰਹ ਤੇ ਚਿੰਤਾ ਦੀ ਲਕੀਰ ਵੇਖੀ ਜਾਂ ਰਹੀ ਹੈ। ਜਿੱਥੇ ਇੱਕ ਪਾਸੇ ਇਸ ਬਰਸਾਤ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ। ਉੱਥੇ ਹੀ ਕਿਸਾਨਾਂ ਦੇ ਚਿਹਰੇ ਮੁਰਝਾਏ ਪਏ ਹਨ। ਅੰਮ੍ਰਿਤਸਰ ਦੀ ਦਾਣਾ ਮੰਡੀ 'ਚ ਖੁੱਲ੍ਹੇ ਆਸਮਾਨ ਥੱਲੇ ਪਈ ਫ਼ਸਲ ਮੀਂਹ ਵਿੱਚ ਖ਼ਰਾਬ ਹੋ ਰਹੀ ਹੈ।

ਬਾਰਿਸ਼ ਕਾਰਨ ਦਾਣਾ ਮੰਡੀ 'ਚ ਪਈ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਖ਼ਰਾਬ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਡੀ ਪ੍ਰਬੰਧਕਾਂ ਅਤੇ ਆੜਤੀਆ ਨੇ ਦੱਸਿਆ, ਕਿ ਕਾਫੀ ਦਿਨਾਂ ਤੋਂ ਇੱਥੇ ਕਿਸਾਨ ਫ਼ਸਲ ਲੈ ਕੇ ਪਹੁੰਚੇ ਹੋਏ ਹਨ। ਪਰ ਕਦੀ ਬਾਰਦਾਨੇ ਦੀ ਕਮੀ ਹੋਣ ਕਾਰਨ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਫ਼ਸਲਾ ਮੰਡੀਆਂ ਵਿੱਚ ਖ਼ਰਾਬ ਹੋ ਰਹੀਆਂ ਹਨ। ਅੱਜ ਦੀ ਹੋਈ ਬਾਰਸ਼ ਤੋਂ ਬਾਅਦ ਵੀ ਫ਼ਸਲ ਚ ਨਮੀ ਹੋਰ ਵੱਧ ਗਈ ਹੈ। ਉਧਰ ਸ਼ੈੱਲਰ ਮਾਲਕ ਬਿਲਕੁਲ ਸਾਫ਼ ਫ਼ਸਲ ਮੰਗਦੇ ਹਨ। ਜਿਸ ਕਰਕੇ ਸਾਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਆੜ੍ਹਤੀਆਂ ਦਾ ਵੀ ਇਹੀ ਕਹਿਣਾ ਹੈ, ਕਿ ਸਰਕਾਰ ਜਲਦੀ ਤੋਂ ਜਲਦੀ ਫਸਲ ਨੂੰ ਮੰਡੀ ਤੋਂ ਚੁੱਕੇ, ਤਾਂ ਜੋ ਕਿ ਕਿਸਾਨ ਵੀ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਵਾਪਸ ਜਾ ਸਕਣ।

ABOUT THE AUTHOR

...view details