ਅੰਮ੍ਰਿਤਸਰ: ਕਿਸਾਨਾਂ ਵਲੋਂ ਕੇਂਦਰ ਸਰਕਾਰ (Central Government) ਦੁਆਰਾ ਝੋਨੇ ਦੀ ਸਰਕਾਰੀ ਖ਼ਰੀਦ ਨੂੰ 11 ਅਕਤੂਬਰ ਨੂੰ ਸ਼ੁਰੂ ਕਰਨ ਦੇ ਫ਼ੈਸਲੇ ਦੇ ਵਿਰੋਧ ਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ। ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ (Kisan Mazdoor Sangharsh Committee) ਪੰਜਾਬ ਦੀ ਅਗਵਾਈ ਵਿੱਚ ਅੰਮ੍ਰਿਤਸਰ ਵਿਖੇ ਕਿਸਾਨਾਂ ਵੱਲੋਂ ਪੁਤਲਾ ਫੂਕ ਮੁਜ਼ਹਰਾ ਕੀਤਾ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ 1ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਸਰਕਾਰੀ ਖ਼ਰੀਦ 11 ਅਕਤੂਬਰ ਕਰਨਾ ਖੇਤੀ ਮੰਡੀ ਨੂੰ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾਉਣ ਦੀ ਵੱਡੀ ਸਾਜ਼ਿਸ਼ ਹੈ।
ਝੋਨੇ ਦੀ ਖ੍ਰੀਦ ਨਾ ਹੋਣ ਕਰਕੇ ਕਿਸਾਨਾਂ ਨੇ ਸਾੜੇ ਸਰਕਾਰ ਦੇ ਪੁਤਲੇ ਉਨ੍ਹਾਂ ਕਿਹਾ ਕਿ 26 ਨਵੰਬਰ, 2020 ਤੋਂ ਖੇਤੀ ਮਾਰੂ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਹਰਿਆਣਾ ਸਮੇਤ ਸਾਰੇ ਦੇਸ਼ ਦੇ ਕਿਸਾਨ ਦਿੱਲੀ ਬਾਰਡਰ ਉੱਤੇ ਮੋਦੀ ਸਰਕਾਰ ਨਾਲ ਲੜ ਰਹੇ ਹਨ। ਇਸ ਸੰਘਰਸ਼ ਵਿੱਚ 600 ਤੋਂ ਵੱਧ ਕਿਸਾਨ ਮਜ਼ਦੂਰ ਸ਼ਹੀਦ ਹੋ ਚੁੱਕੇ ਹਨ। ਇਸ ਸੰਘਰਸ਼ ਦੌਰਾਨ ਕਿਸਾਨਾਂ ਨੇ ਮੋਰਚੇ ਵਿਚੋਂ ਸਮਾਂ ਕੱਢਕੇ ਆਪਣੀਆ ਫ਼ਸਲਾਂ ਦੀ ਬਿਜਾਈ ਕੀਤੀ ਹੈ। ਹੁਣ ਜਦ ਝੋਨੇ ਦੀ ਦੀ ਫ਼ਸਲ ਪੱਕ ਕੇ ਤਿਆਰ ਹੋ ਗਈ ਹੈ ਤਾਂ ਕਿਸਾਨੀ ਨੂੰ ਆਰਥਿਕ ਸੱਟ ਮਾਰ ਕੇ ਕਿਸਾਨਾਂ ਦੇ ਸਘੰਰਸ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਝੋਨੇ ਦੀ ਨਮੀ ਦੀ ਮਾਤਰਾ 15% ਕਰ ਦਿੱਤੀ ਹੈ ਅਤੇ ਕਈ ਲੋੜੀਆ ਸ਼ਰਤਾਂ ਵੀ ਰੱਖ ਦਿੱਤੀਆਂ ਹਨ । ਪਿਛਲੇ 30 ਸਾਲ ਤੋਂ ਸਰਕਾਰੀ ਖ਼ਰੀਦ ਇਕ ਅਕਤੂਬਰ ਤੋਂ ਸ਼ੁਰੂ ਹੁੰਦੀ ਸੀ ਤੇ 40 ਦਿਨ ਤੱਕ ਸਰਕਾਰੀ ਖ਼ਰੀਦ ਦਾ ਸਮਾਂ ਚਲਦਾ ਸੀ ਪਰ ਇਸ ਵਾਰ ਕੇਂਦਰ ਨੇ ਨਮੀ ਦਾ ਬਹਾਨਾ ਬਣਾ ਕੇ ਸਮਾਂ ਘੱਟ ਕਰ ਦਿੱਤਾ ਹੈ। ਜਿਸ ਨਾਲ ਕਿਸਾਨੀ ਵਿਚ ਘੋਰ ਨਿਰਾਸ਼ਤਾ ਫੈਲ ਰਹੀ ਹੈ।
ਕਿਸਾਨ ਆਗੂਆਂ ਨੇ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਮੰਡੀ ਦਾ ਪ੍ਰਬੰਧ ਐਮ. ਐੱਸ. ਪੀ. ਤੇ ਆਪਣੀਆਂ ਜ਼ਮੀਨਾਂ ਬਚਾਉਣ ਲਈ ਕਿਸਾਨ ਅਗਲੇ ਸਘੰਰਸ਼ ਲਈ ਤਿਆਰ ਰਹਿਣ ਤਾਂ ਜੋ ਕਿਸਾਨ ਮਾਰੂ ਕਾਰਪੋਰੇਟ ਪੱਖੀ ਕਾਨੂੰਨਾਂ ਦਾ ਲੱਕ ਤੋੜਿਆ ਜਾ ਸਕੇ।
ਇਹ ਵੀ ਪੜ੍ਹੋ:-ਕਿਸਾਨਾਂ ਨੇ ਕਰਤਾ ਓਹੀ ਕੰਮ, ਜਿਸਦਾ ਸੀ ਸਰਕਾਰ ਨੂੰ ਡਰ!