ਪੰਜਾਬ

punjab

ETV Bharat / state

ਕੋਵਿਡ -19: ਗੁਰਦੁਆਰਾ ਸ਼ਹੀਦਗੰਜ ਸਾਹਿਬ ਦੀ ਆਰਥਿਕ ਸਥਿਤੀ ਵੀ ਹੋਈ ਪ੍ਰਭਾਵਿਤ - ਤਾਲਾਬੰਦੀ

ਕੋਰੋਨਾ ਵਾਇਰਸ ਨੇ ਜਿੱਥੇ ਮਨੁੱਖੀ ਜੀਵਨ ਵਿੱਚ ਹਾਹਾਕਾਰ ਮਚਾ ਦਿੱਤੀ ਹੈ, ਉੱਥੇ ਹੀ ਧਾਰਮਿਕ ਥਾਵਾਂ ਦੀ ਆਰਥਿਕ ਸਥਿਤੀ ਨੂੰ ਵੀ ਪ੍ਰਭਾਵਿਤ ਕਰ ਦਿੱਤਾ ਹੈ।

covid-19
ਫੋਟੋ

By

Published : Apr 18, 2020, 4:29 PM IST

ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਪੂਰਾ ਵਿਸ਼ਵ ਇਸ ਦੀ ਗ੍ਰਿਫ਼ਤ ਵਿੱਚ ਹੈ ਜਿਸ ਦੇ ਮੱਦੇਨਜ਼ਰ ਤਾਲਾਬੰਦੀ ਚੱਲ ਰਹੀ ਹੈ। ਇਸ ਦੌਰਾਨ ਭਾਰਤ ਵਿਚਲਾ ਸਮਾਜਿਕ, ਧਾਰਮਿਕ ਤੇ ਆਰਥਿਕ ਢਾਂਚਾ ਕਾਫ਼ੀ ਗਿਰਾਵਟ ਵਿੱਚ ਆ ਗਿਆ ਹੈ। ਕੋਰੋਨਾ ਦਾ ਅਸਰ ਭਾਰਤ ਦੇ ਮਸ਼ਹੂਰ ਧਾਰਮਿਕ ਸਥਾਨਾਂ 'ਤੇ ਵੀ ਪਿਆ ਹੈ। ਸ਼ਰਧਾਲੂਆਂ ਦੀ ਗਿਣਤੀ ਘਟਣ ਕਰਕੇ ਗੋਲਕਾਂ ਖ਼ਾਲੀ ਹੋ ਗਈਆਂ ਹਨ।

ਵੇਖੋ ਵੀਡੀਓ
ਇਸ ਪ੍ਰਕੋਪ ਦਾ ਪ੍ਰਭਾਵ ਅੰਮ੍ਰਿਤਸਰ ਦੇ ਮਸ਼ਹੂਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸੰਗਤਾਂ ਦੀ ਅਣਹੋਂਦ ਕਰਕੇ ਗੁਰੂ ਘਰ ਦੇ ਬਜਟ 'ਤੇ ਪਿਆ ਹੈ। ਕਰਫਿਊ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਨਤਮਸਤਕ ਹੁੰਦੀਆਂ ਸਨ ਪਰ ਹੁਣ ਪੁਲਿਸ ਦੀ ਸਖ਼ਤਾਈ ਕਰਕੇ ਸੰਗਤਾਂ ਨਹੀਂ ਆ ਰਹੀਆਂ। ਜਿੱਥੇ ਪਹਿਲਾਂ ਗੁਰਦੁਆਰਾ ਸ਼ਹੀਦ ਗੰਜ ਵਿਖੇ ਹਫ਼ਤੇ ਵਿੱਚ 30 ਲੱਖ ਦਾ ਚੜ੍ਹਾਵਾ ਚੜ੍ਹਦਾ ਸੀ, ਜੋ ਹੁਣ ਬਿਲਕੁਲ ਬੰਦ ਹੋ ਗਿਆ ਹੈ।

ਇੱਥੇ ਵੀ ਜ਼ਿਕਰਯੋਗ ਹੈ ਕਿ ਪੁਲੀਸ ਦੀ ਸਖ਼ਤਾਈ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਸੰਗਤਾਂ ਨਹੀਂ ਆ ਰਹੀਆਂ ਜਿਸ ਕਾਰਨ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਵਿੱਚ ਭਾਰੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ: ਕੋਵਿਡ ਅਤੇ ਖੇਤੀਬਾੜੀ: ਭੁੱਖ ਨਾਲ ਲੜਨ ਦਾ ਰਾਹ

ABOUT THE AUTHOR

...view details