ਪੰਜਾਬ

punjab

ETV Bharat / state

ਜਲ੍ਹਿਆਂਵਾਲਾ ਬਾਗ ਬੰਦ ਹੋਣ ਕਾਰਨ ਨਹੀਂ ਦੇ ਸਕੇ ਸ਼ਹੀਦਾਂ ਨੂੰ ਸ਼ਰਧਾਂਜਲੀ, ਕੇਂਦਰ ਖਿਲਾਫ਼ ਰੋਸ - ਸ਼ਹੀਦਾਂ ਨੂੰ ਸ਼ਰਧਾਂਜਲੀ

23 ਮਾਰਚ ਨੂੰ ਜਿਥੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ, ਉਥੇ ਹੀ ਅੰਮ੍ਰਿਤਸਰ 'ਚ ਬੰਦ ਪਏ ਜਲ੍ਹਿਆਂਵਾਲਾ ਬਾਗ ਕਾਰਨ ਲੋਕਾਂ 'ਚ ਰੋਸ ਹੈ। ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਪਣੀ ਪਾਰਟੀ ਵਰਕਰਾਂ ਨਾਲ ਪਬਲਿਕ ਕੋਆਰਡੀਨੇਟ ਸੈੱਲ ਦੇ ਚੇਅਰਮੈਨ ਗੁਰਜੀਤ ਸੰਧੂ ਵੱਲੋਂ ਕੇਂਦਰ ਸਰਕਾਰ ਜੰਮ ਕੇ ਭੜਾਸ ਕੱਢੀ ਗਈ।

ਤਸਵੀਰ
ਤਸਵੀਰ

By

Published : Mar 23, 2021, 4:27 PM IST

ਅੰਮ੍ਰਿਤਸਰ: 23 ਮਾਰਚ ਨੂੰ ਜਿਥੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ, ਉਥੇ ਹੀ ਅੰਮ੍ਰਿਤਸਰ 'ਚ ਬੰਦ ਪਏ ਜਲ੍ਹਿਆਂਵਾਲਾ ਬਾਗ ਕਾਰਨ ਲੋਕਾਂ 'ਚ ਰੋਸ ਹੈ। ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਪਣੀ ਪਾਰਟੀ ਵਰਕਰਾਂ ਨਾਲ ਪਬਲਿਕ ਕੋਆਰਡੀਨੇਟ ਸੈੱਲ ਦੇ ਚੇਅਰਮੈਨ ਗੁਰਜੀਤ ਸੰਧੂ ਵੱਲੋਂ ਕੇਂਦਰ ਸਰਕਾਰ ਜੰਮ ਕੇ ਭੜਾਸ ਕੱਢੀ ਗਈ।

ਉਨ੍ਹਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਦੀਆਂ ਨਾਕਾਮੀਆਂ ਅਤੇ ਗਲਤ ਨੀਤੀਆਂ ਕਾਰਨ ਪਿਛਲੇ ਦੋ ਸਾਲ ਤੋਂ ਜਲ੍ਹਿਆਂਵਾਲਾ ਬਾਗ਼ ਬੰਦ ਪਿਆ ਹੈ, ਜਿਸ ਕਾਰਨ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀਂ ਦੇ ਸਕੇ। ਉਨ੍ਹਾਂ ਦਾ ਕਹਿਣਾ ਕਿ ਹੈਰੀਟੇਜ਼ ਸਟਰੀਟ ਵਿਖੇ ਬਣੇ ਸ਼ਹੀਦਾਂ ਦੇ ਬੁੱਤਾਂ 'ਤੇ ਫੁੱਲ ਭੇਟ ਕਰਕੇ ਉਨ੍ਹਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਹੈ।

ਜਲ੍ਹਿਆਂਵਾਲਾ ਬਾਗ ਬੰਦ ਹੋਣ ਕਾਰਨ ਨਹੀਂ ਦੇ ਸਕੇ ਸ਼ਹੀਦਾਂ ਨੂੰ ਸ਼ਰਧਾਂਜਲੀ, ਕੇਂਦਰ ਖਿਲਾਫ਼ ਰੋਸ

ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਮਾਰੂ ਨੀਤੀਆਂ ਕਾਰਨ ਹਰ ਵਰਗ ਦੁਖੀ ਹੈ, ਜਿਨ੍ਹਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਜਲਦ ਹੀ ਜਲ੍ਹਿਆਂਵਾਲਾ ਬਾਗ਼ ਸੰਗਤਾਂ ਅਤੇ ਸੈਲਾਨੀਆਂ ਦੇ ਦੇਖਣ ਲਈ ਖੋਲ੍ਹਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਸਾਡੇ ਗੌਰਵਮਈ ਇਤਿਹਾਸ ਨੂੰ ਜਾਣ ਸਕਣ।

ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਕਿ ਇਨ੍ਹਾਂ ਸ਼ਹੀਦ ਯੋਧਿਆਂ ਨੂੰ ਹੀ ਆਪਣਾ ਰੋਲ ਮਾਡਲ ਬਣਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ:ਸਾਬਕਾ ਕਾਂਗਰਸੀ ਸਿੰਚਾਈ ਮੰਤਰੀ ਗੁਰਨਾਮ ਸਿੰਘ ਅਬੁਲ ਖੁਰਾਣਾ ਦਾ ਹੋਇਆ ਦੇਹਾਂਤ

ABOUT THE AUTHOR

...view details