ਪੰਜਾਬ

punjab

ETV Bharat / state

ਸ੍ਰੀ ਦਰਬਾਰ ਸਾਹਿਬ ਵਿੱਚ ਲੰਗਰ ਘੁਟਾਲੇ ਦੀ ਜਾਂਚ ਦੌਰਾਨ ਵੱਡਾ ਖੁਲਾਸਾ, SGPC ਨੇ 2 ਸੇਵਾਦਾਰਾਂ ਨੂੰ ਕੀਤਾ ਮੁਅੱਤਲ - SGPC

ਸ੍ਰੀ ਦਰਬਾਰ ਸਾਹਿਬ ਦੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਦੇ ਘਪਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2 ਸੇਵਾਦਾਰਾਂ ਨੂੰ ਮੁਅੱਤਲ ਕੀਤੀ ਹੈ। ਦੱਸ ਦਈਏ ਕਿ ਦਰਬਾਰ ਸਾਹਿਬ ਦੇ ਲੰਗਰ ਵਿੱਚ ਸੁੱਕੀਆਂ ਰੋਟੀਆਂ, ਜੂਠ, ਚੜ੍ਹਾਵਾ ਮਹੀਨਾ ਅਤੇ ਚੌਲਾਂ ਦੇ ਸਮਾਨ ਵਿੱਚ ਹੋਇਆ ਘਪਲਾ 1 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।

Dry langar Roti Scam in Sri Darbar Sahib, Amritsar
Dry langar Roti Scam in Sri Darbar Sahib

By

Published : Jul 2, 2023, 2:23 PM IST

ਲੰਗਰ ਘੁਟਾਲੇ ਦੀ ਜਾਂਚ, SGPC ਨੇ 2 ਸੇਵਾਦਾਰਾਂ ਨੂੰ ਕੀਤਾ ਮੁਅੱਤਲ

ਅੰਮ੍ਰਿਤਸਰ: ਇਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿੱਚ ਹੋਏ ਕਰੋੜਾਂ ਦੇ ਘਪਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 1 ਅਪ੍ਰੈਲ, 2019 ਤੋਂ ਦਸੰਬਰ 2022 ਦਰਮਿਆਨ ਹੋਈ ਨਿਲਾਮੀ ਅਤੇ ਵਿਕਰੀ ਵਿੱਚ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਰਕਤ ਵਿੱਚ ਆ ਗਈ ਹੈ। ਕਮੇਟੀ ਵਲੋਂ ਦੋ ਸੇਵਾਦਾਰਾਂ ਨੂੰ ਮੁਅੱਤਲ ਕਰਕੇ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।

ਸ਼੍ਰੋਮਣੀ ਕਮੇਟੀ ਦੀ ਫਲਾਇੰਗ ਟੀਮ ਨੇ ਉਜਾਗਰ ਕੀਤਾ ਮਾਮਲਾ:SGPC ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ 2019 ਵਿੱਚ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿੱਚ ਹੋਈਆਂ ਪ੍ਰਬੰਧਕੀ ਬੇਨਿਯਮੀਆਂ ਦੀ ਸੱਚਾਈ ਪਾਰਦਰਸ਼ੀ ਢੰਗ ਨਾਲ ਸੰਗਤਾਂ ਦੇ ਸਾਹਮਣੇ ਰੱਖੀ ਜਾਵੇਗੀ। ਇਸ ਦੀ ਜਾਂਚ ਚੱਲ ਰਹੀ ਹੈ, ਜੋ ਵੀ ਬੇਨਿਯਮੀਆਂ ਦਾ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਦੀ ਫਲਾਇੰਗ ਟੀਮ ਵੱਲੋਂ ਉਜਾਗਰ ਕੀਤਾ ਗਿਆ ਹੈ ਅਤੇ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਲੰਗਰ ਘੁਟਾਲੇ ਨੂੰ ਲੈ ਕੇ ਸੀਐਮ ਮਾਨ ਦੀ ਟਵੀਟ

ਸੀਐਮ ਮਾਨ ਦਾ ਟਵੀਟ: ਸ੍ਰੀ ਦਰਬਾਰ ਸਾਹਿਬ ਦੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਵਿੱਚ ਹੋਏ ਕਰੋੜਾਂ ਦੇ ਘਪਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕੀਤਾ ਅਤੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਸ ਬਾਰੇ ਸੱਚ ਦੱਸਣ ਲਈ ਕਿਹਾ ਹੈ। ਸ੍ਰੀ ਦਰਬਾਰ ਸਾਹਿਬ ਵਿੱਚ ਲੰਗਰ ਘੁਟਾਲੇ ਦੀ ਜਾਂਚ ਨੂੰ ਲੈ ਕੇ ਟਵੀਟ ਕਰਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ -

"ਅਗਰ ਮੈਂ ਬੋਲੂੰਗਾ ਤੋਂ ਬੋਲੋਗੇ ਕੇ ਬੋਲਤਾ ਹੈ, ਕੀ ਬੋਲੀਏ ਆਪਣਾ ਝੁੱਗਾ ਚੱਕੇ ਤੋਂ ਆਪਣਾ ਹੀ ਢਿੱਡ ਨੰਗਾ ਹੁੰਦੈ, ਬਾਕੀ ਪ੍ਰਧਾਨ ਜੀ ਦੱਸਣਗੇ, ਸੱਚੇ ਦਰਬਾਰ ਦੀ ਜੂਠ ਦਾ ਘਪਲਾ ...?"

ਕੀ ਹੈ ਪੂਰਾ ਮਾਮਲਾ: ਦਰਅਸਲ, ਕੁਝ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਪ੍ਰੈਲ 2019 ਤੋਂ ਦਸੰਬਰ 2022 ਤੱਕ ਸੁੱਕੀਆਂ ਰੋਟੀਆਂ, ਠੇਕਿਆਂ ਅਤੇ ਭੇਟਾਂ-ਚੌਲਾਂ ਆਦਿ ਦੀ ਵਿਕਰੀ ਵਿੱਚ ਇਹ ਘਪਲਾ ਸਾਹਮਣੇ ਆਇਆ ਹੈ। ਜਦੋਂ ਜਾਂਚ ਸ਼ੁਰੂ ਹੋਈ, ਤਾਂ ਇਹ ਘਪਲਾ ਪਹਿਲਾਂ 25 ਲੱਖ ਅਤੇ ਫਿਰ 62 ਲੱਖ ਤੱਕ ਪਹੁੰਚ ਗਿਆ। ਹੁਣ ਤਾਜ਼ਾ ਰਿਪੋਰਟਾਂ ਮੁਤਾਬਕ ਇਹ ਘਪਲਾ 1 ਕਰੋੜ ਤੱਕ ਪਹੁੰਚ ਗਿਆ ਹੈ। ਜਾਂਚ 'ਚ ਸਾਹਮਣੇ ਆਇਆ ਕਿ ਨਿਲਾਮੀ ਤੋਂ ਬਾਅਦ ਜੋ ਪੈਸੇ ਜਮ੍ਹਾਂ ਕੀਤੇ ਜਾਣੇ ਚਾਹੀਦੇ ਸਨ, ਉਹ ਜਮ੍ਹਾਂ ਨਹੀਂ ਕਰਵਾਏ ਗਏ। ਮਾਮਲੇ ਨੂੰ ਉਜਾਗਰ ਕਰਨ ਵਾਲੀਆਂ ਫਲਾਇੰਗ ਟੀਮਾਂ ਬਾਰੀਕੀ ਨਾਲ ਜਾਂਚ ਵਿੱਚ ਜੁਟੀਆਂ ਹੋਈਆਂ ਹਨ।

ABOUT THE AUTHOR

...view details