ਅੰਮ੍ਰਿਤਸਰ : ਅੰਮ੍ਰਿਤਸਰ ਦਰਬਾਰ ਸਾਹਿਬ ਦੇ ਨਜ਼ਦੀਕ ਇੱਕ ਬੈਟਰੀ ਰਿਕਸ਼ਾ ਚਾਲਕ ਨੌਜਵਾਨ ਨੂੰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਉਹ ਰਿਕਸ਼ਾ ਚਾਲਕ ਰੁਕਿਆ ਤਾਂ ਪੁਲਿਸ ਵੱਲੋਂ ਉਸਦੀ ਦੀ ਕੁੱਟ-ਮਾਰ ਵੀ ਕੀਤੀ ਗਈ, ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਨੇ ਮੌਕੇ ਉਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਪੁਲਸ ਪ੍ਰਸ਼ਾਸਨ ਦੇ ਖਿਲਾਫ ਅਵਾਜ਼ ਵੀ ਚੁੱਕੀ ਹੈ।
ਸ਼ਰਾਬ ਦੇ ਨਸ਼ੇ ਵਿੱਚ ਕਰ ਰਿਹਾ ਸੀ ਡਿਊਟੀ :ਪ੍ਰਤੱਖਦਰਸ਼ੀਆਂ ਕੋਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਾਮਲਾ ਦਰਬਾਰ ਸਾਹਿਬ ਦੇ ਨਜ਼ਦੀਕ ਦਾ ਹੈ, ਜਿਥੇ ਏਐਸਆਈ ਕੁਲਵੰਤ ਸਿੰਘ, ਜੋ ਕਿ ਸ਼ਰਾਬ ਦੇ ਨਸ਼ੇ ਵਿੱਚ ਟ੍ਰੈਫਿਕ ਦੀ ਡਿਊਟੀ ਨਿਭਾ ਰਿਹਾ ਸੀ, ਇਸ ਦਰਮਿਆਨ ਇਕ ਰਿਕਸ਼ਾ ਚਾਲਕ ਨੌਜਵਾਨ ਨੂੰ ਉਸ ਨੇ ਰਿਕਸ਼ਾ ਪਾਸੇ ਕਰਨ ਲਈ ਕਿਹਾ, ਜਗ੍ਹਾ ਨਾ ਹੋਣ ਕਾਰਨ ਰਿਕਸ਼ਾ ਚਾਲਕ ਨੇ ਕਿਹਾ ਕਿ ਗੱਡੀ ਪਾਸੇ ਹੋਣ ਉਤੇ ਉਹ ਰਿਕਸ਼ਾ ਪਾਸੇ ਕਰ ਲਵੇਗਾ, ਇੰਨੀ ਗੱਲ ਸੁਣ ਕੇ ਏਐਸਆਈ ਨੇ ਰਿਕਸ਼ਾ ਚਾਲਕ ਨੇ ਥੱਪੜ ਮਾਰ ਦਿੱਤਾ। ਇਸ ਮਗਰੋਂ ਰਿਕਸ਼ਾ ਚਾਲਕ ਦੀਆਂ ਅੱਖਾਂ ਵਿੱਚੋਂ ਖੂਨ ਨਿਕਲਣ ਲੱਗ ਗਿਆ। ਮੌਕੇ ਉਤੇ ਪਹੁੰਚੇ ਮੀਡੀਆ ਕਰਮਚਾਰੀਆਂ ਨਾਲ ਵੀ ਸ਼ਰਾਬ ਦੀ ਹਾਲਤ ਵਿੱਚ ਉਕਤ ਏਐਸਆਈ ਕੁਲਵੰਤ ਸਿੰਘ ਵੱਲੋਂ ਬਦਤਮੀਜ਼ੀ ਕੀਤੀ ਗਈ।