ਅੰਮ੍ਰਿਤਸਰ: ਦਿਹਾਤੀ ਪੁਲਿਸ ਵਲੋਂ ਸਾਡੇ ਲੱਗਭਗ 7 ਕਰੋੜ ਰੁਪਏ ਦੀ ਤਕਰੀਬਨ ਡੇਢ ਕਿਲੋ ਹੈਰੋਇਨ ਸਣੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਇਕ ਔਰਤ ਵੀ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਅੰਮ੍ਰਿਤਸਰ ਦਿਹਾਤੀ ਦੀ ਟੀਮ ਵਲੋਂ ਪਿੰਡ ਦਾਉਕੇ ਵਾਸੀ ਰਣਜੀਤ ਸਿੰਘ ਉਰਫ਼ ਰਾਣਾ ਨੂੰ ਉਸ ਦੀ ਵਿਸਟਾ ਕਾਰ 'ਤੇ ਉਸ ਦੇ 2 ਸਾਥੀਆਂ ਸਣੇ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਡੇਢ ਕਿਲੋ ਹੈਰੋਇਨ ਬਰਾਮਦ ਹੋਈ ਹੈ।
ਤਸਕਰ ਰਣਜੀਤ ਸਿੰਘ ਰਾਣਾ ਮੁੱਖ ਮੰਤਰੀ ਦੇ ਯੋਜਨਾ ਸਲਾਹਕਾਰ ਅਤੇ ਹਲਕਾ ਅਟਾਰੀ ਦੇ ਕਾਂਗਰਸੀ ਵਿਧਾਇਕ ਦੇ ਕਾਫੀ ਨੇੜੇ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: ਮਹਾਰਾਸ਼ਟਰ ਸਿਆਸੀ ਸੰਕਟ: ਭਾਜਪਾ ਦੇ ਭਵਿੱਖ 'ਤੇ ਅੱਜ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ
ਦੱਸ ਦਈਏ ਕਿ 2013 ਵਿੱਚ ਵੀ ਪੁਲਿਸ ਨੇ ਰਣਜੀਤ ਸਿੰਘ ਰਾਣਾ ਕੋਲੋਂ 45 ਕਰੋੜ ਰੁਪਏ ਦੀ 9-9 ਕਿਲੋ ਹੈਰੋਇਨ ਫੜੀ ਸੀ। ਉਹ ਤੇ ਉਸ ਦਾ ਭਰਾ ਜ਼ਮਾਨਤ 'ਤੇ ਬਾਹਰ ਸੀ। ਬੀਤੇ ਸਾਲ ਬਲਾਕ ਸੰਮਤੀ ਚੋਣਾਂ ਵਿੱਚ ਰਾਣਾ ਕਾਂਗਰਸ ਪਾਰਟੀ ਵਲੋਂ ਬਲਾਕ ਸੰਮਤੀ ਦਾ ਅਟਾਰੀ ਤੋਂ ਮੈਂਬਰ ਬਣਿਆ ਸੀ।