ਅੰਮ੍ਰਿਤਸਰ: ਐਸਟੀਐਫ ਨੇ ਸ਼ਨੀਵਾਰ ਨੂੰ 10 ਕਿੱਲੋ ਅਫੀਮ ਨਾਲ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ। ਫੜ੍ਹੇ ਗਏ ਤਸਕਰ ਦਾ ਨਾਂ ਗੁਰਸ਼ਿੰਦਰ ਸਿੰਘ ਹੈ ਅਤੇ ਉਹ ਇਹ ਅਫੀਮ ਪੱਛਮੀ ਬੰਗਾਲ ਤੋਂ ਪੰਜਾਬ ਲੈ ਕੇ ਆਇਆ ਸੀ। ਉਸ ਨੇ ਦੱਸਿਆ ਕਿ ਉਸ ਨੇ ਇਹ ਅਫੀਮ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਸਪਲਾਈ ਕਰਨੀ ਸੀ।
ਪੱਛਮੀ ਬੰਗਾਲ ਤੋਂ ਲਿਆਂਦੀ ਅਫ਼ੀਮ ਨਾਲ ਤਸਕਰ ਕਾਬੂ - caught
ਅੰਮ੍ਰਿਤਸਰ 'ਚ ਐਸਟੀਐਫ ਨੇ 10 ਕਿੱਲੋ ਅਫੀਮ ਸਮੇਤ ਨੌਜਵਾਨ ਨੂੰ ਕੀਤਾ ਕਾਬੂ। ਤਸਕਰ ਨੇ ਦੱਸਿਆ ਕਿ ਪੱਛਮੀ ਬੰਗਾਲ ਤੋਂ ਅਫ਼ੀਮ ਲੈ ਕੇ ਆਇਆ ਸੀ।
ਫ਼ੋਟੋ
ਇਹ ਵੀ ਪੜ੍ਹੋ: ਲੁਧਿਆਣਾ ਪੁਲਿਸ ਨੇ ਹੈਰੋਇਨ ਸਣੇ ਮਹਿਲਾ ਤਸਕਰ ਕੀਤੀ ਕਾਬੂ
ਐਸਟੀਐਫ ਦੇ ਆਲਾ ਅਧਿਕਾਰੀਆਂ ਦੇ ਮੁਤਾਬਿਕ ਖ਼ਾਸ ਨਾਕਾਬੰਦੀ ਦੌਰਾਨ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਪਤਾ ਲਾਓਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਅਫੀਮ ਕਿੱਥੇ ਸਪਲਾਈ ਕੀਤੀ ਜਾਣੀ ਸੀ।