ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਵਲੋਂ ਨਸ਼ਾ ਵੇਚਣ ਦੀ ਸੂਚਨਾ ਮਿਲਣ ਉੱਤੇ ਕਾਰਵਾਈ ਕਰਦਿਆਂ ਪਾਲਮ ਗਾਰਡਨ ਵਿਹਾਰ ਖੇਤਰ ਵਿੱਚ ਰੇਡ ਕੀਤੀ ਗਈ ਜਿੱਥੇ ਨਸ਼ਾ ਤਸਕਰਾਂ ਨੇ ਪੁਲਿਸ ਉੱਤੇ ਫਾਇਰਿੰਗ ਕੀਤੀ। 5 ਮੁਲਜ਼ਮਾਂ ਚੋਂ 3 ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਉੱਥੇ ਹੀ ਅੱਧਾ ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਫਾਇਰਿੰਗ ਕਰਦੇ ਹੋਏ ਫ਼ਰਾਰ ਹੋਏ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਜਾਂਚ ਅਧਿਕਾਰੀ ਨੇ ਮਾਮਲੇ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਅੰਮ੍ਰਿਤਸਰ ਦੀ ਐਂਟੀ ਨੋਰਟਿਕ ਸੈਲ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਲਮ ਗਾਰਡਨ ਵਿਹਾਰ ਇਲਾਕੇ ਵਿੱਚ ਕੁਝ ਲੋਕ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ। ਹਰਤੇਜ ਤੇ ਗੰਜਾ ਜੰਡਿਆਲੇ ਵਾਲਾ ਆਪਣੇ ਕੁੱਝ ਸਾਥੀਆਂ ਨਾਲ ਇੱਥੇ ਹੈਰੋਇਨ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਇਥੇ ਕੋਠੀ ਕਿਰਾਏ ਉਤੇ ਲੈ ਕੇ ਰਹਿ ਰਹੇ ਸਨ।