ਅੰਮ੍ਰਿਤਸਰ: ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜਿਸ ਦੇ ਚੱਲਦੇ ਲਗਾਤਾਰ ਸਰਹੱਦ ਉੱਤੇ ਲਗਾਤਾਰ ਪਾਕਿਸਤਾਨੀ ਡਰੋਨ ਦੀ ਗਤੀਵਿਧੀ ਦੇਖਣ ਨੂੰ ਮਿਲ ਰਹੀ ਹੈ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਅੰਮ੍ਰਿਤਸਰ ਵਿਖੇ ਭਾਰਤ ਪਾਕਿਸਤਾਨ ਸਰਹੱਦ ਉੱਤੇ ਦੇਖਣ ਨੂੰ ਮਿਲਿਆ ਜਿਸਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇੱਕ ਵਾਰ ਫਿਰ ਪਾਕਿਸਤਾਨੀ ਸਰਹੱਦ ਵਿੱਚ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ ਹੈ।
ਦੱਸ ਦਈਏ ਕਿ ਸ਼ੁੱਕਰਵਾਰ ਤੜਕੇ 3 ਵਜੇ ਪਾਕਿਸਤਾਨੀ ਡਰੋਨ ਨੇ ਭਾਰਤੀ ਸਰਹੱਦ ਪਾਰ ਕਰ ਲਿਆ। ਅੰਮ੍ਰਿਤਸਰ ਸਰਹੱਦ ’ਤੇ ਪੈਂਦੀ ਬੀਓਪੀ ਚੰਡੀਗੜ੍ਹ ਵਿੱਚ ਡਰੋਨ ਰਿਪੋਰਟ ਕੀਤਾ ਗਿਆ। ਬੀਐਸਐਫ ਜਵਾਨ ਗਸ਼ਤ ਉੱਤੇ ਸੀ। ਡਰੋਨ ਦੀ ਆਵਾਜ ਸੁਣਨ ਤੋਂ ਬਾਅਦ ਸਾਰਿਆਂ ਨੇ ਇੱਕਠੇ ਡਰੋਨ ਉੱਤੇ ਫਾਇਰਿੰਗ ਕੀਤੀ। ਇਨ੍ਹਾਂ ਹੀ ਨਹੀਂ ਡਰੋਨ ਦੀ ਹਲਚਲ ਦੇਖਣ ਦੇ ਲਈ ਰੋਸ਼ਨ ਬੰਬ ਵੀ ਸੁੱਟੇ ਗਏ। ਗੋਲੀਆਂ ਚੱਲਣ ਤੋਂ ਬਾਅਦ ਡਰੋਨ ਮੁੜ ਪਾਕਿਸਤਾਨੀ ਸਰਹੱਦ ਚਲਾ ਗਿਆ।