ਪੰਜਾਬ

punjab

By

Published : Oct 25, 2022, 3:25 PM IST

Updated : Oct 25, 2022, 4:28 PM IST

ETV Bharat / state

ਤਿਉਹਾਰ ਦੇ ਦਿਨ ਪਾਕਿਸਤਾਨ ਦੀ ਨਾਪਾਕ ਹਰਕਤ, ਸਰਹੱਦ ਉੱਤੇ ਤਿੰਨ ਵਾਰ ਦੇਖਿਆ ਗਿਆ ਡਰੋਨ

ਭਾਰਤ ਪਾਕਿਸਤਾਨ ਸਹਹੱਦ ਉੱਤੇ ਤਿੰਨ ਵਾਰ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ। ਬੀਐਸਐਫ ਨੇ ਹਰਕਤ ਵਿੱਚ ਆਉਂਦੇ ਹੀ ਡਰੋਨ ਉੱਤੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਪਾਸੇ ਮੁੜ ਗਿਆ।

Drone Movement At Punjab Border three times
ਤਿਉਹਾਰ ਦੇ ਦਿਨ ਪਾਕਿਸਤਾਨ ਦੀ ਨਾਪਾਕ ਹਰਕਤ

ਅੰਮ੍ਰਿਤਸਰ:ਤਿਉਹਾਰ ਦੇ ਦਿਨ ਵੀ ਪਾਕਿਸਤਾਨ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਦੱਸ ਦਈਏ ਕਿ ਦੀਵਾਲੀ ਵਾਲੀ ਰਾਤ ਭਾਰਤ ਪਾਕਿਸਤਾਨ ਸਰਹੱਦ ਉੱਤੇ ਤਿੰਨ ਵਾਰ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ। ਮਿਲੀ ਜਾਣਕਾਰੀ ਮੁਤਾਬਿਕ ਭਾਰਤ ਪਾਕਿਸਤਾਨ ਸਰਹੱਦ ਉੱਤੇ ਰਾਤ ਦੇ ਕਰੀਬ 10 ਤੋਂ 12 ਵਜੇ ਦੇ ਵਿਚਾਲੇ ਤਿੰਨ ਵਾਰ ਜਵਾਨਾਂ ਨੂੰ ਡਰੋਨ ਦੀ ਆਵਾਜ ਸੁਣਾਈ ਦਿੱਤੀ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨ ਹਰਕਤ ਵਿੱਚ ਆ ਗਏ।

ਦੱਸ ਦਈਏ ਕਿ ਇਹ ਘਟਨਾ ਅੰਮ੍ਰਿਤਸਰ ਦੇ ਥਾਣਾ ਰਮਦਾਸ ਦੇ ਅਧੀਨ ਪੈਣਦੀ ਬੀਐਸਐਫ ਦੀ ਬੀਓਪੀ ਚੰਡੀਗੜ੍ਹ ਦੀ ਦੀ ਹੈ। ਇਸ ਮਾਮਲੇ ਤੋਂ ਬਾਅਦ ਬੀਐਸਐਫ ਜਵਾਨਾਂ ਅਤੇ ਪੁਲਿਸ ਵੱਲੋਂ ਸਬੰਧਿਤ ਇਲਾਕੇ ਵਿੱਚ ਸਰਚ ਅਭਿਆਨ ਜਾਰੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਪਾਕਿਸਤਾਨੀ ਸਮੱਗਲਰਾਂ ਨੇ ਰਾਤ 10 ਤੋਂ 12 ਵਜੇ ਦਰਮਿਆਨ ਤਿੰਨ ਵਾਰ ਭਾਰਤੀ ਖੇਤਰ ਵਿੱਚ ਡਰੋਨ ਭੇਜਣ ਦੀ ਕੋਸ਼ਿਸ਼ ਕੀਤੀ। ਪਰ ਬੀਐਸਐਫ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣਦਿਆਂ ਹੀ ਉਸ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਚਲਾ ਗਿਆ। ਫਿਲਹਾਲ ਜਵਾਨਾਂ ਵੱਲੋਂ ਚਲਾਏ ਗਏ ਸਰਚ ਅਭਿਆਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਭਾਰਤ ਪਾਕਿਸਤਾਨ ਸਰਹੱਦ ਖੇਤਰ ਉੱਤੇ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ ਹੈ। ਜਿਸਦੇ ਖਿਲਾਫ ਬੀਐਸਐਫ ਵੱਲੋਂ ਕਾਰਵਾਈ ਕੀਤੀ ਗਈ ਹੈ ਅਤੇ ਪਾਕਿਸਤਾਨ ਦੀ ਨਾਪਾਕ ਹਰਕਤਾਂ ਨੂੰ ਮੂੰਹਤੋੜ ਜਵਾਬ ਵੀ ਦਿੱਤਾ ਜਾਂਦਾ ਰਿਹਾ ਹੈ। ਇਸਦੇ ਬਾਵਜੁਦ ਵੀ ਪਾਕਿਸਤਾਨ ਵੱਲੋਂ ਲਗਾਤਾਰ ਡਰੋਨ ਭਾਰਤ ਪਾਸੇ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜੋ:ਧੂਰੀ ਪਹੁੰਚੇ CM ਮਾਨ ਨੇ ਵਿਸ਼ਵਕਰਮਾ ਦਿਵਸ ਮੌਕੇ ਮਿਸਤਰੀ ਭਾਈਚਾਰੇ ਨੂੰ ਦਿੱਤੀ ਵਧਾਈਆਂ

Last Updated : Oct 25, 2022, 4:28 PM IST

ABOUT THE AUTHOR

...view details