ਅੰਮ੍ਰਿਤਸਰ: ਪੰਜਾਬ ਐਸ.ਸੀ.ਐਫ.ਸੀ. ਕਾਰਪੋਰੇਸ਼ਨ ਵਲੋਂ ਅਨੁਸੂਚਿਤ ਜਾਤੀਆਂ ਦੀ ਬੇਹਤਰੀ ਲਈ ਚੋਣਾਂ ਸਮੇਂ ਕੀਤੇ ਵਾਅਦੇ ਅਨੁਸਾਰ ਅਨੁਸੂਚਿਤ ਜਾਤੀਆਂ ਦੇ ਕਰਜ਼ਦਾਰਾਂ ਦਾ 50 ਹਜ਼ਾਰ ਤੱਕ ਦਾ ਕਰਜ਼ ਮੁਆਫ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਗਰੀਬ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਇਸ ਫੈਸਲੇ ਨਾਲ 14,260 ਲਾਭਪਾਤਰੀਆਂ ਨੂੰ 4541 ਲੱਖ ਰੁਪਏ ਦਾ ਕਰਜ਼ ਮੁਆਫ਼ ਹੋਇਆ ਹੈ। ਇਹ ਦਾ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ : ਮੋਹਨ ਲਾਲ ਸੂਦ ਨੇ ਚਾਰ ਜ਼ਿਲ੍ਹਿਆਂ ਦੇ ਕਰਜ਼ ਵੰਡ ਸਮਾਗਮ ਮੌਕੇ ਕੀਤਾ। ਇਸ ਸਕੀਮ ਤਹਿਤ 31 ਦਸੰਬਰ 2020 ਤੱਕ 634 ਸਵਰਗਵਾਸ ਹੋ ਚੁੱਕੇ ਕਰਜ਼ਦਾਰਾਂ ਨੂੰ 5.71 ਕਰੋੜ ਰੁਪਏ ਦੀ ਕਰਜ਼ ਮੁਆਫੀ ਮਿਲੇਗੀ।
ਉਨ੍ਹਾਂ ਕਿਹਾ ਕਿ ਅੱਜ ਦੇ ਇਸ ਸਮਾਗਮ ਵਿੱਚ ਵਿਭਾਗ ਵੱਲੋਂ ਬੈਂਕ ਟਾਈਅਪ ਸਕੀਮ ਅਧੀਨ ਅੰਮ੍ਰਿਤਸਰ ਦੇ 18 ਤਰਨਤਾਰਨ ਦੇ 20, ਗੁਰਦਾਸਪੁਰ 28, ਅਤੇ ਕਪੂਰਥਲਾ ਦੇ 26 ,ਲਾਭਪਾਤਰੀਆਂ ਨੂੰ ਇਕ ਕਰੋੜ 32 ਹਜਾਰ ਰੁਪਏ ਦੇ ਮਨਜ਼ੂਰੀ ਪੱਤਰ ਦਿੱਤੇ ਗਏ ਹਨ।