ਪੰਜਾਬ

punjab

ETV Bharat / state

ਡਾ.ਓਬਰਾਏ ਨੇ ਦੁਬਈ 'ਚ ਫਸੇ ਨੌਜਵਾਨਾਂ ਨੂੰ ਭੇਜਿਆ ਭਾਰਤ - ਜਿਲ੍ਹਾ ਫਤਹਿਗੜ੍ਹ ਸਾਹਿਬ

ਕੌਮਾਂਤਰੀ ਪੱਧਰ ਤੇ ਸਮਾਜ ਸੇਵਾ ਦੇ ਖੇਤਰ 'ਚ ਨਿੱਤ ਨਵੇਂ ਮੀਲ੍ਹ-ਪੱਥਰ ਗੱਡ ਰਹੇ ਦੁਬਈ ਦੇ ਪ੍ਰਸਿੱਧ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ. ਸਿੰਘ ਓਬਰਾਏ ਨੇ ਇੱਕ ਵਾਰ ਮੁੜ ਲੋੜਵੰਦਾਂ ਦੇ ਮਸੀਹਾ ਬਣੇ। ਦੁਬਈ 'ਚ ਕੰਮ ਨਾ ਮਿਲਣ ਕਾਰਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ 3 ਬੇਵੱਸ ਨੌਜਵਾਨਾਂ ਨੂੰ ਆਪਣੀ ਜੇਬ੍ਹ 'ਚੋਂ ਪੈਸੇ ਖ਼ਰਚ ਕੇ ਦੁਬਈ ਤੋਂ ਸੁਰੱਖਿਅਤ ਵਾਪਿਸ ਵਤਨ ਪੁੱਜਦਾ ਕੀਤਾ ਹੈ।

ਡਾ.ਓਬਰਾਏ ਨੇ ਦੁਬਈ 'ਚ ਫਸੇ ਨੌਜਵਾਨਾਂ ਨੂੰ ਭੇਜਿਆ ਭਾਰਤ
ਡਾ.ਓਬਰਾਏ ਨੇ ਦੁਬਈ 'ਚ ਫਸੇ ਨੌਜਵਾਨਾਂ ਨੂੰ ਭੇਜਿਆ ਭਾਰਤ

By

Published : Jun 20, 2021, 9:52 PM IST

ਅੰਮ੍ਰਿਤਸਰ :ਕੌਮਾਂਤਰੀ ਪੱਧਰ ਤੇ ਸਮਾਜ ਸੇਵਾ ਦੇ ਖੇਤਰ 'ਚ ਨਿੱਤ ਨਵੇਂ ਮੀਲ੍ਹ-ਪੱਥਰ ਗੱਡ ਰਹੇ ਦੁਬਈ ਦੇ ਪ੍ਰਸਿੱਧ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ. ਸਿੰਘ ਓਬਰਾਏ ਨੇ ਇੱਕ ਵਾਰ ਮੁੜ ਲੋੜਵੰਦਾਂ ਦੇ ਮਸੀਹਾ ਬਣੇ। ਦੁਬਈ 'ਚ ਕੰਮ ਨਾ ਮਿਲਣ ਕਾਰਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ 3 ਬੇਵੱਸ ਨੌਜਵਾਨਾਂ ਨੂੰ ਆਪਣੀ ਜੇਬ੍ਹ 'ਚੋਂ ਪੈਸੇ ਖ਼ਰਚ ਕੇ ਦੁਬਈ ਤੋਂ ਸੁਰੱਖਿਅਤ ਵਾਪਿਸ ਵਤਨ ਪੁੱਜਦਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਰਾਹਗੀਰ ਨੇ ਫੋਨ ਕਰਕੇ ਦੱਸਿਆ ਸੀ ਕਿ ਦੁਬਈ ਦੇ ਰੇਤਲੇ ਟਿੱਬੇ ਤੇ ਇਕ ਝਾੜੀ ਨੁਮਾ ਰੁੱਖ ਥੱਲੇ ਤਿੰਨ ਭਾਰਤੀ ਨੌਜਵਾਨ ਬਹੁਤ ਮੁਸ਼ਕਿਲ ਹਾਲਾਤਾਂ 'ਚ ਰਹਿ ਰਹੇ ਹਨ।

ਡਾ.ਓਬਰਾਏ ਨੇ ਦੁਬਈ 'ਚ ਫਸੇ ਨੌਜਵਾਨਾਂ ਨੂੰ ਭੇਜਿਆ ਭਾਰਤ

ਨੌਜਵਾਨਾਂ ਨੇ ਸੁਣਾਈ ਹੱਡ-ਬੀਤੀ

ਉਨ੍ਹਾਂ ਦੱਸਿਆ ਕਿ ਉਨ੍ਹਾਂ ਜਦ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੂੰ ਉਕਤ ਨੌਜਵਾਨਾਂ ਨੂੰ ਮਿਲਣ ਲਈ ਭੇਜਿਆ ਤਾਂ ਪਤਾ ਲੱਗਾ ਕਿ ਅੰਮ੍ਰਿਤਸਰ ਜਿਲ੍ਹੇ ਦਾ ਦਲਜੀਤ ਸਿੰਘ ਪੁੱਤਰ ਗੁਲਜ਼ਾਰ ਸਿੰਘ ਸਿੰਘ,ਜਿਲ੍ਹਾ ਫਤਹਿਗੜ੍ਹ ਸਾਹਿਬ ਦਾ ਯਾਦਵੀਰ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਜਿਲ੍ਹਾ ਅੰਬਾਲਾ (ਹਰਿਆਣਾ) ਨਾਲ ਸਬੰਧਤ ਮਨੀਸ਼ ਕੁਮਾਰ ਪੁੱਤਰ ਤਿਲਕ ਰਾਜ ਆਪਣੇ ਪਰਿਵਾਰ ਦੀਆਂ ਆਰਥਿਕ ਤੰਗੀਆਂ ਨੂੰ ਦੂਰ ਕਰਨ ਦੇ ਮਕਸਦ ਨਾਲ ਏਜੰਟਾਂ ਨੂੰ ਪੈਸੇ ਦੇ ਕੇ ਕਰੀਬ ਡੇਢ-ਦੋ ਸਾਲ ਪਹਿਲਾਂ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਆਏ ਸਨ।

ਉਨ੍ਹਾਂ ਅਨੁਸਾਰ ਕੰਮ ਵਾਲੀ ਕੰਪਨੀ ਨੇ ਜਦ ਉਨ੍ਹਾਂ ਨੂੰ ਬਣਦਾ ਮਿਹਨਤਾਨਾ ਨਾ ਦਿੱਤਾ ਤਾਂ ਉਹ ਉਸ ਕੰਪਨੀ ਛੱਡ ਕੇ ਕਿਸੇ ਹੋਰ ਕੰਪਨੀ 'ਚ ਕੰਮ ਕਰਨ ਲੱਗ ਪਏ ਪਰ ਕੋਰੋਨਾ ਮਹਾਂਮਾਰੀ ਦੌਰਾਨ ਕੰਮ ਘੱਟ ਹੋਣ ਕਰਕੇ ਉਨ੍ਹਾਂ ਨੂੰ ਉਸ ਕੰਪਨੀ ਨੇ ਵੀ ਕੰਮ ਤੋਂ ਜੁਆਬ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਰਹਿਣ ਦੀ ਕੋਈ ਥਾਂ ਨਾ ਹੋਣ ਕਾਰਨ ਉਹ ਰੇਤਲੇ ਟਿੱਬੇ ਤੇ ਬੇਰੀ ਦੇ ਇੱਕ ਝਾੜੀਨੁਮਾ ਰੁੱਖ ਥੱਲੇ ਰਹਿਣ ਲਈ ਮਜ਼ਬੂਰ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਇੱਥੋਂ ਤੱਕ ਕੇ ਉਨ੍ਹਾਂ ਕੋਲ ਦੋ ਵਕਤ ਦੀ ਰੋਟੀ ਜੋਗੇ ਪੈਸੇ ਵੀ ਨਹੀਂ ਸਨ, ਜੇਕਰ ਕੋਈ ਰਾਹਗੀਰ ਉਨ੍ਹਾਂ ਨੂੰ ਰੋਟੀ ਦੇ ਜਾਂਦਾ ਤਾਂ ਖਾ ਲੈਂਦੇ ਨਹੀਂ ਤਾਂ ਭੁੱਖੇ ਢਿੱਡ ਹੀ ਸੌਂ ਜਾਂਦੇ ਸਨ।

ਡਾ.ਓਬਰਾਏ ਨੇ ਭਾਰਤ ਭੇਜੇ ਨੌਜਵਾਨ

ਡਾ.ਓਬਰਾਏ ਨੇ ਦੱਸਿਆ ਕਿ ਸਾਰੀ ਸਥਿਤੀ ਜਾਣਨ ਉਪਰੰਤ ਉਨ੍ਹਾਂ ਨੇ ਤੁਰੰਤ ਜਿੱਥੇ ਉਨ੍ਹਾਂ ਦੀ ਰਿਹਾਇਸ਼ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਉੱਥੇ ਹੀ ਭਾਰਤੀ ਦੂਤਾਵਾਸ ਦੇ ਵਿਸ਼ੇਸ਼ ਸਹਿਯੋਗ ਸਦਕਾ ਉਨ੍ਹਾਂ ਦੀ ਇੰਮੀਗਰੇਸ਼ਨ ਦੀ ਸਾਰੀ ਕਾਰਵਾਈ ਮੁਕੰਮਲ ਕਰਵਾਉਣ, ਬਣਦੇ ਜੁਰਮਾਨਿਆਂ ਦਾ ਭੁਗਾਤਨ ਕਰਨ ,ਆਊਟ-ਪਾਸ ਜਾਰੀ ਕਰਵਾਉਣ, ਕੋਰੋਨਾ ਟੈਸਟ ਕਰਵਾਉਣ ਆਦਿ ਦੇ ਖਰਚ ਕਰਨ ਤੋਂ ਇਲਾਵਾ ਵਾਪਸੀ ਦੀਆਂ ਹਵਾਈ ਟਿਕਟਾਂ ਵੀ ਆਪਣੇ ਕੋਲੋਂ ਲੈ ਕੇ ਦੁਬਈ ਤੋਂ ਅੱਜ ਅੱਧੀ ਰਾਤ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਰਾਹੀਂ ਵਾਪਸ ਉਨ੍ਹਾਂ ਦੇ ਪਰਿਵਾਰਾਂ ਕੋਲ ਭਾਰਤ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ:ਰਾਜਾ ਵੜਿੰਗ ਦਾ ਕਿਸਾਨਾਂ ਵੱਲੋਂ ਜਬਰਦਸਤ ਵਿਰੋਧ

ਡਾ. ਓਬਰਾਏ ਨੇ ਦੱਸਿਆ ਕਿ ਉਹ ਹੁਣ ਤੱਕ 30 ਦੇ ਕਰੀਬ ਲੜਕੀਆਂ ਅਤੇ ਕੋਰੋਨਾ ਕਾਲ ਸਮੇਤ ਵੱਖ-ਵੱਖ ਸਮਿਆਂ ਦੌਰਾਨ ਅਰਬ ਦੇਸ਼ਾਂ ’ਚ ਫਸੇ 500 ਤੋਂ ਵਧੇਰੇ ਨੌਜਵਾਨ ਲੜਕਿਆਂ ਨੂੰ ਵਾਪਸ ਭਾਰਤ ਲਿਆ ਚੁੱਕੇ ਹਨ। ਉਨ੍ਹਾਂ ਇੱਕ ਵਾਰ ਮੁੜ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਤਰ੍ਹਾਂ ਘੋਖ ਕਰਨ ਉਪਰੰਤ ਹੀ ਆਪਣੇ ਬੱਚੇ ਵਿਦੇਸ਼ ਭੇਜਣ।

ਦੁਬਈ ਤੋਂ ਅੱਜ ਵਤਨ ਪਹੁੰਚੇ ਪੀੜਤ ਨੌਜਵਾਨਾਂ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਵੱਡੇ ਪਰਉਪਕਾਰ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਡਾ.ਓਬਰਾਏ ਉਨ੍ਹਾਂ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹਨ।

ABOUT THE AUTHOR

...view details