ਅੰਮ੍ਰਿਤਸਰ:ਉਮੀਦਵਾਰ ਜਗਵਿੰਦਰਪਾਲ ਮਜੀਠੀਆ ਨਾਲ ਹੋਏ ਰੂਬਰੂ ਤੇ ਲੋਕਾਂ ਦੀ ਕਚਹਿਰੀ ਵਿੱਚ ਵੀ ਲੋਕਾਂ ਨਾਲ ਕੀਤੀ ਗੱਲਬਾਤ ਗੁਰਿੰਦਰਪਾਲ ਸਿੰਘ ਮਜੀਠੀਆ ਡੋਰ-ਟੂ-ਡੋਰ (Door-to-door) ਹਲਕੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਪ੍ਰਚਾਰ ਕਰਦੇ ਨਜ਼ਰ ਆਏ, ਉੱਥੇ ਹੀ ਲੋਕਾਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਅਤੇ ਲੋਕਾਂ ਕੋਲੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ, ਤੁਹਾਨੂੰ ਦੱਸ ਦਈਏ ਕਿ ਹਲਕਾ ਮਜੀਠਾ ਅਕਾਲੀ ਦਲ ਦਾ ਗੜ੍ਹ (Halqa Majitha is the stronghold of Akali Dal) ਮੰਨਿਆ ਜਾਂਦਾ ਹੈ, ਜਦੋਂ ਤੋਂ ਬਿਕਰਮ ਮਜੀਠੀਆ ਹਲਕਾ ਮਜੀਠਾ ਤੋਂ ਚੋਣ ਲੜਦੇ ਆ ਰਹੇ ਹਨ, ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਅਕਾਲੀ ਦਲ ਇਸ ਹਲਕੇ ਵਿੱਚ ਜਿੱਤਦਾ ਆਇਆ ਹੈ।
ਉੱਥੇ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਰਹਿ ਚੁੱਕੇ ਸੁਖਜਿੰਦਰ ਸਿੰਘ ਰਾਜ ਲਾਲੀ ਮਜੀਠੀਆ ਉੱਥੋਂ ਹਰਦੇ ਆਏ ਹਨ ਅਤੇ ਇਸ ਵਾਰ ਉਹ ਕਾਂਗਰਸ ਪਾਰਟੀ (Congress Party) ਛੱਡ ਕੇ ਆਮ ਆਦਮੀ ਪਾਰਟੀ (Aam Aadmi Party) ਵਿੱਚ ਸ਼ਾਮਲ ਹੋ ਗਏ ਹਨ ਅਤੇ ਇਸ ਵੇਲੇ ਉਨ੍ਹਾਂ ਦੇ ਹੀ ਭਰਾ ਜੋਗਿੰਦਰਪਾਲ ਸਿੰਘ ਮਜੀਠੀਆ ਜੋ ਕਿ ਹਲਕਾ ਮਜੀਠਾ ਵਿੱਚ ਇਸ ਵਾਰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਗਏ ਹਨ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੋਗਿੰਦਰਪਾਲ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਪਿਛਲੇ 40 ਸਾਲ ਤੋਂ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲਾਲੀ ਮਜੀਠੀਆ ਮੇਰਾ ਭਰਾ ਹੈ, ਕਾਂਗਰਸ ਪਾਰਟੀ ਨੇ ਉਸ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ, ਜਿਸ ਦੇ ਚਲਦੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਹੈ।