ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਨਾਗ ਕਲਾਂ ਸਥਿਤ ਬਾਬਾ ਫਰੀਦ ਚੈਰੀਟੇਬਲ ਹਸਪਤਾਲ ਵਿਖੇ ਸਫ਼ਲ ਅਪ੍ਰੇਸ਼ਨ ਦੌਰਾਨ ਸਾਢੇ 3 ਕਿੱਲੋ ਵਜਨ ਦੀ ਰਸੌਲੀ ਕੱਢ ਕੇ ਮਰੀਜ਼ ਦੀ ਜਾਨ ਬਚਾਈ ਗਈ ਹੈ।
ਪੇਟ ਵਿੱਚ ਕਾਫੀ ਵੱਡੀ ਰਸੌਲੀ:ਹਸਪਤਾਲ ਦੇ ਸੰਚਾਲਕ ਡਾ.ਦੀਦਾਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਗੁਰੂ ਕੇ ਬਾਗ ਦੇ ਵਸਨੀਕ ਬਲਜਿੰਦਰ ਸਿੰਘ ਦੀ ਪਤਨੀ ਕੁਲਬੀਰ ਕੌਰ ਜੋ ਕਈ ਸਾਲਾਂ ਤੋਂ ਪੇਟ ਦੀ ਪੀੜ ਤੋਂ ਪੀੜਤ ਸੀ। ਉਹਨਾਂ ਵੱਲੋਂ ਡਾਕਟਰੀ ਜਾਂਚ ਕਰਾਉਣ ਤੇ ਪਤਾ ਲੱਗਿਆ ਕਿ ਉਸ ਦੇ ਪੇਟ ਵਿੱਚ ਕਾਫੀ ਵੱਡੀ ਰਸੌਲੀ ਹੈ। ਪਰ ਉਹ ਇਲਾਜ ਲਈ ਕਈ ਹਸਪਤਾਲਾਂ ਵਿਚ ਗਏ ਜਿਨ੍ਹਾਂ ਵੱਲੋਂ ਅਪਰੇਸ਼ਨ ਦੇ ਜ਼ਿਆਦਾ ਪੈਸੇ ਮੰਗਣ ਉਤੇ ਉਹ ਅਪਰੇਸ਼ਨ ਨਹੀਂ ਕਰਵਾ ਸਕੇ।
ਡਾਕਟਰਾਂ ਨੇ 4 ਘੰਟੇ ਦਾ ਅਪਰੇਸ਼ਨ ਕਰ ਢਿੱਡ 'ਚੋਂ ਕੱਢੀ 3 ਕਿਲੋ ਤੋਂ ਵੱਧ ਵਜ਼ਨ ਦੀ ਰਸੌਲੀ 4 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਸਫਲ ਅਪਰੇਸ਼ਨ: ਡਾ ਨੇ ਦੱਸਿਆ ਕਿ ਜਦੋਂ ਉਕਤ ਮਰੀਜ ਉਨ੍ਹਾਂ ਕੋਲ ਆਏ ਤਾਂ ਬਹੁਤ ਹੀ ਘੱਟ ਪੈਸਿਆਂ ਵਿੱਚ ਦਵਾਈਆਂ ਉਤੇ ਡਾਕਟਰ ਦੀ ਨਾ-ਮਾਤਰ ਫੀਸ ਲੈ ਕੇ ਸਰਜਨ ਡਾ.ਰਾਜਬੀਰ ਸਿੰਘ ਬਾਜਵਾ ਵੱਲੋਂ ਬਾਬਾ ਫ਼ਰੀਦ ਕੈਰੀਟੇਬਲ ਹਸਪਤਾਲ ਵਿਖੇ ਕਰੀਬ 4 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਸਫਲ ਅਪਰੇਸ਼ਨ ਕਰਕੇ ਮਰੀਜ਼ ਦੇ ਪੇਟ ਵਿੱਚੋ ਕਰੀਬ ਸਾਢੇ 3 ਕਿੱਲੋ ਵਜਨ ਦੀ ਰਸੌਲੀ ਕੱਢ ਕੇ ਮਰੀਜ ਦੀ ਜਾਨ ਬਚਾਈ ਗਈ। ਮਰੀਜ਼ ਕੁਲਵਿੰਦਰ ਕੌਰ ਦੇ ਪਤੀ ਬਲਜਿੰਦਰ ਸਿੰਘ ਨੇ ਜਿੱਥੇ ਉਨ੍ਹਾਂ ਨੇ ਪਰਮਾਤਮਾ ਅਤੇ ਡਾਕਟਰਾਂ ਦਾ ਸ਼ੁਕਰਾਨਾ ਕੀਤਾ। ਉੱਥੇ ਹੀ ਹਸਪਤਾਲ ਦੇ ਸਮੂਹ ਸਟਾਫ ਦਾ ਧੰਨਵਾਦ ਵੀ ਕੀਤਾ।
ਇਹ ਵੀ ਪੜ੍ਹੋ:-ਇੰਜੀਨਅਰ ਪੁੱਤਰ ਘਰੋ ਹੋਇਆ ਗਾਇਬ, ਮਾਤਾ ਅਤੇ ਪਿਤਾ ਦਾ ਹੈ ਰੋ-ਰੋ ਕੇ ਬੁਰਾ ਹਾਲ