ਅੰਮ੍ਰਿਤਸਰ:ਸਰਵਾਇਕਲ, ਡਿਸਕ ਅਤੇ ਮਾਇਗਰੇਨ ਦੇ ਮਹਿੰਗੇ ਇਲਾਜ ਤੋਂ ਲੋਕਾਂ ਨੂੰ ਰਾਹਤ ਦੇਣ ਸਬੰਧੀ ਅੰਮ੍ਰਿਤਸਰ ਦੇ ਡਾ ਨੰਦ ਕਿਸ਼ੋਰ (Doctor Nand Kishore of Amritsar) ਵੱਲੋਂ ਦੇਸੀ ਥੈਰੇਪੀ ਦੇ ਨਾਲ ਮਰੀਜ਼ਾਂ ਨੂੰ ਠੀਕ ਕਰਨ ਦਾ (Doctor Nand Kishore of Amritsar) ਨਵਾਂ ਤਰੀਕਾ ਲੱਭਿਆ ਹੈ। ਇਸ ਕਰਕੇ ਲੋਕੀਂ ਦੂਰੋਂ-ਦੂਰੋਂ ਡਾ ਨੰਦਰ ਕਿਸ਼ੋਰ ਕੋਲ ਇਲਾਜ ਲਈ ਆਉਂਦੇ ਹਨ ਤੇ ਰਾਹਤ ਪਾਉਂਦੇ ਹਨ। ਇਸ ਦੇ ਨਾਲ ਹੀ ਡਾ ਨੰਦ ਕਿਸ਼ੋਰ ਦਾ ਨਾਮ ਦੇਸ਼ ਵਿਚ ਹੀ ਨਹੀਂ ਸਗੋ ਵਿਦੇਸ਼ਾਂ ਵਿਚ ਵੀ ਮਸ਼ਹੂਰ ਹੋਇਆ ਹੈ।
ਇਲਾਜ ਕਰਵਾਉਣ ਆਏ ਮਰੀਜ਼ਾਂ ਨੇ ਬਾਬੇ ਦੇ ਦੱਸੇ ਰਾਜ:-ਜਿਸਦੇ ਚੱਲਦੇ ਉਹਨਾਂ ਕੋਲ ਇਲਾਜ ਕਰਵਾਉਣ ਆਏ ਮਰੀਜ਼ਾਂ ਨੇ ਦੱਸਿਆ ਕਿ ਜਦੋਂ ਇਸ ਰਸੀਆਂ ਵਾਲੇ ਬਾਬੇ ਉਰਫ ਡਾ ਨੰਦ ਕਿਸ਼ੋਰ ਬਾਰੇ ਸੁਣਿਆ ਅਤੇ ਇਲਾਜ ਕਰਵਾਉਣ ਪਹੁੰਚੇ ਤਾਂ ਹੈਰਾਨ ਹੋਏ ਕਿ ਅਸੀਂ ਦਰਦ ਨਾਲ ਤੜਫਦੇ ਇਲਾਜ ਕਰਵਾਉਣ ਪਹੁੰਚੇ। ਪਰ ਡਾਕਟਰ ਨੰਦ ਕਿਸ਼ੋਰ ਨੇ ਸਾਡੀਆਂ ਲੱਤਾਂ ਰਸੀਆਂ ਨਾਲ ਬਣ ਦਿੱਤੀਆ ਅਤੇ ਸਾਨੂੰ 15 ਤੋਂ 20 ਮਿੰਟ ਤੁਰਾਇਆ ਤਾਂ ਅਸੀ ਹੈਰਾਨ ਹੋਏ ਕਿ ਸਾਡੀ ਸਾਰੀ ਦਰਦ ਖਤਮ ਹੋ ਗਈ। ਜਿਸ ਨਾਲ ਅਸੀ ਰਾਹਤ ਮਹਿਸੂਸ ਕਰਦੇ ਹਾਂ ਅਤੇ ਹੋਰ ਲੋਕਾਂ ਨੂੰ ਵੀ ਰਾਹਤ ਲੈਣ ਲਈ ਡਾ ਨੰਦ ਕਿਸ਼ੋਰ ਬਾਰੇ ਦੱਸਦੇ ਹਾਂ। ਸਾਡੇ ਲਈ ਡਾ ਨੰਦ ਕਿਸ਼ੋਰ ਮਸੀਹਾ ਬਣੇ ਜਿਹਨਾਂ ਫ੍ਰੀ ਦੇ ਭਾਅ ਸਾਨੂੰ ਡਿਸਕ, ਸਰਵਾਇਕਲ ਤੇ ਮਾਇਗਰੇਨ ਵਰਗੀ ਬਿਮਾਰੀ ਤੋਂ ਨਿਜ਼ਾਤ ਦਿਵਾਈ ਹੈ।