ਅੰਮ੍ਰਿਤਸਰ:ਡਾਕਟਰਾਂ ਨੇ ਡਾਕਟਰ ਡੇਅ (Doctor Day) ਨੂੰ ਕਾਲਾ ਦਿਵਸ (Black Day)ਵਜੋਂ ਮਨਾਇਆ ਹੈ।ਇਸ ਮੌਕੇ ਡਾਕਟਰਾਂ ਨੇ ਐਨਪੀਏ (NPA) ਦੀ ਕਟੌਤੀ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ।ਡਾਕਟਰਾਂ ਨੇ ਆਪਣਾ ਕੰਮ ਛੱਡ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਜਮ ਕੇ ਨਆਰੇਬਾਜ਼ੀ ਕੀਤੀ ਹੈ।
ਇਸ ਮੌਕੇ ਡਾਕਟਰ ਗਗਨਦੀਪ ਸਿੰਘ ਢਿਲੋਂ ਦਾ ਕਹਿਣਾ ਹੈ ਕਿ ਅੱਜ ਵਿਸ਼ਵ ਡਾਕਟਰ ਦਿਵਸ ਨੂੰ ਕਾਲਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਐਨਪੀਏ ਦੀ ਕਟੌਤੀ ਨੂੰ ਰੱਦ ਕੀਤਾ ਜਾਵੇ ਅਤੇ ਬੇਸਿਕ ਭੱਤਾ ਵਿਚ ਕਟੌਤੀ ਨੂੰ ਖਤਮ ਕੀਤਾ ਜਾਵੇ।ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਾਡੀਆਂ ਜਾਇਜ਼ ਮੰਗਾਂ ਨਾ ਮੰਨੀਆ ਗਈਆ ਤਾਂ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ।