ਤਰਨਤਾਰਨ: ਪਿੰਡ ਦੁੱਬਲੀ ’ਚ ਖੁਸ਼ੀਆਂ ਦੇ ਮਾਹੌਲ ਦੌਰਾਨ ਉਸ ਵੇਲੇ ਮਾਤਮ ਛਾਅ ਗਿਆ ਜਦੋਂ ਡੀਜੇ ’ਤੇ ਨੱਚ ਰਹੇ ਇੱਕ 12 ਸਾਲ ਦੇ ਮਾਸੂਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਦਰਅਸਲ ਪਿੰਡ ਦੁੱਬਲੀ ’ਚ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਸਾਰੇ ਡੀਜੇ ’ਤੇ ਭੰਗੜਾ ਪਾ ਰਹੇ ਸਨ।
ਡੀਜੇ ’ਤੇ ਨੱਚਦਿਆਂ ਚੱਲੀ ਗੋਲੀ, 12 ਸਾਲਾਂ ਬੱਚੇ ਦੀ ਮੌਤ, ਇੱਕ ਜ਼ਖ਼ਮੀ - killed
ਪਿੰਡ ਦੁੱਬਲੀ ’ਚ ਖੁਸ਼ੀਆਂ ਦੇ ਮਾਹੌਲ ਦੌਰਾਨ ਉਸ ਵੇਲੇ ਮਾਤਮ ਛਾਅ ਗਿਆ, ਜਦੋਂ ਡੀਜੇ ’ਤੇ ਨੱਚ ਰਹੇ ਇੱਕ 12 ਸਾਲ ਦੇ ਮਾਸੂਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਦਰਅਸਲ ਪਿੰਡ ਦੁੱਬਲੀ ’ਚ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਸਾਰੇ ਡੀਜੇ ’ਤੇ ਭੰਗੜਾ ਪਾ ਰਹੇ ਸਨ।
ਵੀਡੀਓ
ਇਸੇ ਦੌਰਾਨ ਗੁਰਲਾਲ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਨਾਰਲੀ ਥਾਣਾ ਖਾਲੜਾ ਨੇ ਆਪਣੀ ਦੋਨਾਲੀ ਰਾਈਫ਼ਲ ਨਾਲ 3 ਤੋਂ 4 ਫਾਇਰ ਕਰ ਦਿੱਤੇ ਤੇ ਇਨ੍ਹਾਂ ਦੇ ਸ਼ਰੇ ਜਸ਼ਨਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਦੁਬਲੀ ਤੇ ਜੋਗਿੰਦਰ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਦੁਬਲੀ ਦੇ ਜਾ ਵੱਜੇ। ਜਸ਼ਨਦੀਪ ਸਿੰਘ ਨੂੰ ਕੇ.ਡੀ ਹਸਪਤਾਲ ਅੰਮ੍ਰਿਤਸਰ ਅਤੇ ਜੋਗਿੰਦਰ ਸਿੰਘ ਉਕਤ ਨੂੰ ਰਣਜੀਤ ਹਸਪਤਾਲ ਅੰਮ੍ਰਿਤਸਰ ਦਾਖਿਲ ਕਰਵਾਇਆ, ਜਿੱਥੇ ਜਸ਼ਨਦੀਪ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਤੇ ਜੋਗਿੰਦਰ ਸਿੰਘ ਜੇਰੇ ਇਲਾਜ ਹੈ।