ਅੰਮ੍ਰਿਤਸਰ: ਪੰਜਾਬ ਭਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਅੰਮ੍ਰਿਤਸਰ ਵਿਚ ਲੋਕ ਇਨਸਾਫ਼ ਪਾਰਟੀ ਵੱਲੋਂ ਇਮਿਊਨਿਟੀ ਵਧਾਉਣ ਲਈ ਲੋਕਾਂ ਨਾਰੀਅਲ ਪਾਣੀ ਵੰਡਿਆ ਗਿਆ।ਇਸ ਮੌਕੇ ਲੋਕ ਇੰਨਸਾਫ ਪਾਰਟੀ ਦੇ ਆਗੂ ਸੁਖਮਿੰਦਰ ਸਿੰਘ ਭਗਤਪੁਰਾ ਨੇ ਕਿਹਾ ਹੈ ਕਿ ਲੋਕਾ ਨੂੰ ਨਾਰੀਅਲ ਪਾਣੀ ਪਿਲਾ ਉਹਨਾ ਦੀ ਇਮਿਊਨਿਟੀ ਵਧਾਉਣ ਦਾ ਇਕ ਉਪਰਾਲਾ ਕੀਤਾ ਗਿਆ ਹੈ।ਉਨ੍ਹਾਂ ਨੇ ਕਾਂਗਰਸ ਸਰਕਾਰ ਉਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਹੈ ਕਿ ਸਰਕਾਰ ਮਰੀਜ਼ਾਂ ਨੂੰ ਦਵਾਈਆਂ ਅਤੇ ਆਕਸੀਜਨ ਦੇਣ ਵਿਚ ਅਸਮਰੱਥ ਰਹੀ ਹੈ।ਉਹਨਾਂ ਦਾ ਕਹਿਣਾ ਹੈ ਕਿ ਲੋਕ ਇੰਨਸਾਫ ਪਰਾਟੀ ਵੱਲੋਂ ਨਾਰੀਅਲ ਦਾ ਪਾਣੀ ਪਿਲਾ ਕੇ ਸਿਹਤਯਾਬਤਾ ਕੀਤਾ ਜਾ ਰਿਹਾ ਹੈ।
'ਆਪ' ਨੇ ਇਮਿਊਨਿਟੀ ਵਧਾਉਣ ਲਈ ਵੰਡਿਆ ਨਾਰੀਅਲ ਪਾਣੀ - ਮਰੀਜ਼ਾਂ ਨੂੰ ਦਵਾਈਆਂ ਅਤੇ ਆਕਸੀਜਨ
ਅੰਮ੍ਰਿਤਸਰ ਵਿਚ ਲੋਕ ਇਨਸਾਫ਼ ਪਾਰਟੀ ਵੱਲੋਂ ਇਮਿਊਨਿਟੀ ਵਧਾਉਣ ਲਈ ਲੋਕਾਂ ਨਾਰੀਅਲ ਪਾਣੀ ਵੰਡਿਆ ਗਿਆ।ਇਸ ਮੌਕੇ ਲੋਕ ਇੰਨਸਾਫ ਪਾਰਟੀ ਦੇ ਆਗੂ ਸੁਖਮਿੰਦਰ ਸਿੰਘ ਭਗਤਪੁਰਾ ਨੇ ਕਿਹਾ ਹੈ ਕਿ ਲੋਕਾ ਨੂੰ ਨਾਰੀਅਲ ਪਾਣੀ ਪਿਲਾ ਉਹਨਾ ਦੀ ਇਮਿਉਨਿਟੀ ਵਧਾਉਣ ਦਾ ਇਕ ਉਪਰਾਲਾ ਕੀਤਾ ਗਿਆ ਹੈ।
ਇਮਿਊਨਿਟੀ ਵਧਾਉਣ ਲਈ ਵੰਡਿਆ ਨਾਰੀਅਲ ਪਾਣੀ
ਸੁਖਮਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੋਰੋਨਾ ਦੇ ਮਰੀਜ਼ਾਂ ਲਈ ਕੋਈ ਖਾਸ ਸਹੂਲਤ ਨਹੀਂ ਦੇ ਰਹੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਵੈਕਸੀਨ ਲਗਵਾਉਣ ਦੇ ਦਾਅਵੇ ਕਰ ਰਹੀ ਹੈ ਪਰ ਸਰਕਾਰ ਵੈਕਸੀਨ ਲਗਾਉਣ ਵਿਚ ਵੀ ਫੇਲ ਹੋਈ ਹੈ।ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਦੇ ਮਰੀਜ਼ਾਂ ਲਈ ਦਵਾਈਆਂ ਅਤੇ ਆਕਸੀਜਨ ਦਾ ਪ੍ਰਬੰਧ ਕੀਤਾ ਜਾ ਸਕੇ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਗਾਉਣ ਲਈ ਨਾਰੀਅਲ ਪਾਣੀ ਪਿਲਾਇਆ ਜਾ ਰਿਹਾ ਹੈ।