ਪੰਜਾਬ

punjab

ETV Bharat / state

ਗੁਰੂਦੁਆਰਾ ਸਨ ਸਾਹਿਬ ਨਜ਼ਦੀਕ ਗੱਡੀ ਖੜੀ ਕਰਨ ਨੂੰ ਲੈ ਕੇ ਹੋਈ ਤਕਰਾਰ - ਗੱਡੀ ਦੀ ਵੀ ਤੋੜ ਭੰਨ

ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਸਨ ਸਾਹਿਬ ਗੁਰਦੁਆਰਾ ਸਾਹਿਬ ਕੋਲ ਗੱਡੀ ਖੜੀ ਕਰਨ ਨੂੰ ਲੈ ਕੇ ਤਕਰਾਰ ਹੋ ਗਈ। ਲਖਵਿੰਦਰ ਸਿੰਘ ਵੱਲੋਂ 15 ਤੋ 20 ਬੰਦਿਆ ਦੇ ਨਾਲ ਮਲਕੀਤ ਸਿੰਘ ਤੇ ਉਸਦੇ ਬੇਟੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।

ਗੁਰੂਦੁਆਰਾ ਸਨ ਸਾਹਿਬ ਨਜ਼ਦੀਕ ਗੱਡੀ ਖੜੀ ਕਰਨ ਨੂੰ ਲੈ ਕੇ ਹੋਈ ਤਕਰਾਰ
ਗੁਰੂਦੁਆਰਾ ਸਨ ਸਾਹਿਬ ਨਜ਼ਦੀਕ ਗੱਡੀ ਖੜੀ ਕਰਨ ਨੂੰ ਲੈ ਕੇ ਹੋਈ ਤਕਰਾਰ

By

Published : Jun 21, 2021, 8:45 AM IST

ਅੰਮ੍ਰਿਤਸਰ: ਮਾਮਲਾਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਗੁਰਦੁਆਰਾ ਸਨ ਸਾਹਿਬ ਦਾ ਹੈ, ਜਿੱਥੇ ਮਲਕੀਤ ਸਿੰਘ ਅਤੇ ਲਖਵਿੰਦਰ ਸਿੰਘ 'ਚ ਗੱਡੀ ਨੂੰ ਪਾਰਕਿੰਗ ਕਰਨ ਨੂੰ ਲੈ ਕੇ ਹੋਈ ਤਕਰਾਰ ਦੇ ਚੱਲਦਿਆਂ ਮਾਮਲਾ ਚੌਕੀ ਪਹੁੰਚ ਗਿਆ। ਜਿੱਥੇ ਪੁਲਿਸ ਵੱਲੋਂ ਉਹਨਾਂ ਨੂੰ ਰਾਜੀਨਾਮੇ ਲਈ ਸ਼ਾਮ ਪੰਜ ਵਜੇ ਦਾ ਸਮਾਂ ਦਿੱਤਾ ਸੀ।

ਗੁਰੂਦੁਆਰਾ ਸਨ ਸਾਹਿਬ ਨਜ਼ਦੀਕ ਗੱਡੀ ਖੜੀ ਕਰਨ ਨੂੰ ਲੈ ਕੇ ਹੋਈ ਤਕਰਾਰ
ਲਖਵਿੰਦਰ ਸਿੰਘ ਵੱਲੋਂ ਮੁੜ ਤੋਂ ਕੁੱਝ 15 ਤੋ 20 ਬੰਦਿਆ ਦੇ ਨਾਲ ਮਲਕੀਤ ਤੇ ਉਸਦੇ ਬੇਟੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਅਤੇ ਉਹਨਾਂ ਦੇ ਘਰ ਦੇ ਬਾਹਰ ਲੱਗੀ ਗੱਡੀ ਦੀ ਵੀ ਤੋੜ ਭੰਨ ਤੋੜ ਕਰ ਦਿੱਤੀ ਗਈ। ਜਿਸਦੇ ਚੱਲਦੇ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ, ਪੁਲਿਸ ਅਧਿਕਾਰੀ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੋਵੇ ਪਾਰਟੀਆਂ ਵੱਲੋਂ ਸ਼ਿਕਾਇਤ ਮਿਲੀ ਹੈ। ਦੋਂਵੇ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਹੈ, ਅਤੇ ਸੀ.ਸੀ.ਟੀ.ਵੀ ਖੰਗਾਲੀ ਜਾ ਰਹੀ ਹੈ, ਜਲਦ ਹੀ ਤਫਤੀਸ਼ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।ਇਹ ਵੀ ਪੜ੍ਹੋ:-ਵਿਧਾਇਕਾਂ ਦੇ ਕਾਕਿਆਂ ਦੀਆਂ ਨੌਕਰੀਆਂ ਨੇ ਪੰਜਾਬ ਕਾਂਗਰਸ ’ਚ ਪਾਈ ਨਵੀਂ ਦਰਾਰ

ABOUT THE AUTHOR

...view details