ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ (Amritsar) ਸ਼ਹਿਰ ਦੇ ਲੋਕ ਰਿਹਾਇਸ਼ੀ ਇਲਾਕੇ ਵਿੱਚ ਕਮਰਸ਼ੀਅਲ ਦੁਕਾਨਾਂ ਦੀ ਉਸਾਰੀ (Construction of commercial shops) ਨੂੰ ਲੈਕੇ ਦੋ ਧਿਰਾਂ ਵਿਚਾਲੇ ਝਗੜਾ (Dispute between two parties) ਹੋ ਗਿਆ ਹੈ। ਇਸ ਝਗੜੇ ਵਿੱਚ ਮਾਹੌਲਾ ਵਾਸੀਆ ਦਾ ਕਹਿਣਾ ਹੈ ਕਿ ਇੱਥੇ ਦੁਕਾਨਾਂ ਨਹੀਂ ਬਣਾਈਆਂ ਜਾ ਸਕਦੀਆਂ, ਉਨ੍ਹਾਂ ਕਿਹਾ ਕਿ ਇਹ ਰਿਹਾਇਸ਼ੀ ਇਲਾਕਾ ਹੈ। ਇਸ ਕਰਕੇ ਇੱਥੇ ਦੁਕਾਨਾਂ ਦੀ ਉਸਾਰੀ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਜਤਿੰਦਰ ਸਿੰਘ ਨਾਮ ਦੇ ਸਥਾਨਕ ਵਾਸੀ ਨੇ ਕਿਹਾ ਕਿ ਇਸ ਮਾਮਲੇ ਨੂੰ ਲੈਕੇ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੋਰਟ (Court) ਵੱਲੋਂ ਇਨ੍ਹਾਂ ਦੁਕਾਨਾਂ ਦੀ ਉਸਾਰੀ ‘ਤੇ ਸਟੇ ਲਗਾਈ ਗਈ ਹੈ, ਪਰ ਦੁਕਾਨਾਂ ਦਾ ਮਾਲਕ ਕੋਰਟ ਦੇ ਆਰਡਰਾਂ ਦੀ ਬਿਨ੍ਹਾਂ ਬਰਵਾਹ ਕੀਤੇ ਹੋਏ ਦੁਕਾਨਾਂ ਦੀ ਉਸਾਰੀ ਦਾ ਕੰਮ ਕਰ ਰਿਹਾ ਹੈ। ਜਿਸ ਦਾ ਸ਼ਿਕਾਇਤ ਕਰਤਾ ਵੱਲੋਂ ਵੀਡੀਓ ਵੀ ਬਣਾਇਆ ਗਿਆ ਹੈ। ਇਸ ਮੌਕੇ ਇਨ੍ਹਾਂ ਲੋਕਾਂ ਨੇ ਦੁਕਾਨਾਂ ਦੇ ਮਾਲਕ ਖ਼ਿਲਾਫ਼ ਕਾਰਾਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਪੀੜਤ ਵਿਅਕਤੀ ਸੰਜੀਵ ਕੁਮਾਰ ਜੋ ਦੁਕਾਨਾਂ ਦਾ ਮਾਲਕ ਹੈ ਉਸ ਨੇ ਕਿਹਾ ਕਿ ਮੈਂ ਕਾਨੂੰਨ ਮੁਤਾਬਿਕ ਇੱਥੇ ਦੁਕਾਨਾਂ ਬਣਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸਥਾਨਕ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਕੇ ਇੱਥੇ ਦੁਕਾਨਾਂ ਦੀ ਸਰਕਾਰੀ ਫੀਸਾਂ ਭਰ ਕੇ ਹੀ ਦੁਕਾਨਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਵਿਰੋਧੀ ਪਾਰਟੀ ‘ਤੇ ਇਲਜ਼ਾਮ ਲਗਾਇਆ ਹੈ ਕਿ ਇਹ ਮੈਨੂੰ ਜਾਣ-ਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੇ ਹਨ।