ਪੰਜਾਬ

punjab

ETV Bharat / state

ਪੰਜਾਬ ਸਰਕਾਰ ਦੇ ਸਰਵੇਖਣ ’ਤੇ ਸਵਾਲ - ਸਿਹਤ ਕੇਂਦਰ

ਸਿਹਤ ਕੇਂਦਰ ਦੇ ਡਾ. ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਿਹਤ ਕੇਂਦਰ ਨੂੰ ਪੰਜਾਬ ਸਰਕਾਰ ਨੇ ਸਿਹਤ ਸੁਵਿਧਾਵਾਂ ’ਚ ਦੂਜਾ ਨੰਬਰ ’ਤੇ ਐਲਾਨ ਕੀਤਾ ਹੈ। ਪਰ ਨਾਲ ਹੀ ਉਨ੍ਹਾਂ ਨੇ ਕੇਂਦਰ ਦੇ ਖਰਾਬ ਹਲਾਤਾਂ ਨੂੰ ਵੀ ਕਬੂਲਿਆ ਹੈ।

ਪੰਜਾਬ ਸਰਕਾਰ ਦੇ ਸਰਵੇਖਣ ’ਤੇ ਸਵਾਲ
ਪੰਜਾਬ ਸਰਕਾਰ ਦੇ ਸਰਵੇਖਣ ’ਤੇ ਸਵਾਲ

By

Published : Jul 14, 2021, 4:35 PM IST

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਸਰਵੇਖਣ ਦੌਰਾਨ ਜਿਲ੍ਹੇ ’ਚ ਸਥਿਤ ਸਿਹਤ ਕੇਂਦਰ ਨੂੰ ਸਿਹਤ ਸੁਵਿਧਾਵਾਂ ਵੱਲੋਂ ਦੂਜੇ ਨੰਬਰ ’ਤੇ ਐਲਾਨਿਆ ਗਿਆ। ਜਦੋਂ ਇਸ ਕੇਂਦਰ ਚ ਸਾਡੇ ਪੱਤਰਕਾਰ ਵੱਲੋਂ ਦੌਰਾ ਕੀਤਾ ਗਿਆ ਤਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ।

ਪੰਜਾਬ ਸਰਕਾਰ ਦੇ ਸਰਵੇਖਣ ’ਤੇ ਸਵਾਲ

ਦੱਸ ਦਈਏ ਕਿ ਸਿਹਤ ਕੇਂਦਰ ’ਚ ਗੰਦਗੀ ਦੇ ਢੇਰ ਲੱਗੇ ਹੋਏ ਸੀ। ਇਨ੍ਹਾਂ ਹੀ ਨਹੀਂ ਹਰ ਪਾਸੇ ਮੈਡੀਕਲ ਸਾਮਾਨ ਬਿਖਰਿਆ ਹੋਇਆ ਸੀ। ਸਿਹਤ ਕੇਂਦਰ ਅੰਦਰ ਸਫਾਈ ਦਾ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਗਿਆ ਹੈ। ਇੱਥੇ ਫਰਨੀਚਰ ਅਤੇ ਖਿੜਕੀਆਂ ’ਤੇ ਮਿੱਟੀ ਜਮੀ ਹੋਈ ਸੀ।

ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਇਹ ਕੇਂਦਰ 8 ਤੋਂ 2 ਵਜੇ ਤੱਕ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਪਰ ਇੱਥੇ ਡਾਕਟਰ ਅਤੇ ਸਫਾਈ ਕਰਮਚਾਰੀ ਸਾਢੇ 8 ਵਜੇ ਤੱਕ ਵੀ ਨਹੀਂ ਪਹੁੰਚ ਪਾਂਦੇ। ਇਸ ਸਬੰਧ ਚ ਜਦੋਂ ਮਰੀਜ਼ਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਬਲਕਿ ਹਰ ਦਿਨ ਇਹੀ ਸਥਿਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਦੂਜੇ ਪਾਸੇ ਇਸ ਸਬੰਧ ’ਚ ਸਿਹਤ ਕੇਂਦਰ ਦੇ ਡਾ. ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਿਹਤ ਕੇਂਦਰ ਨੂੰ ਪੰਜਾਬ ਸਰਕਾਰ ਨੇ ਸਿਹਤ ਸੁਵਿਧਾਵਾਂ ’ਚ ਦੂਜਾ ਨੰਬਰ ’ਤੇ ਐਲਾਨ ਕੀਤਾ ਹੈ। ਪਰ ਨਾਲ ਹੀ ਉਨ੍ਹਾਂ ਨੇ ਕੇਂਦਰ ਦੇ ਖਰਾਬ ਹਲਾਤਾਂ ਨੂੰ ਵੀ ਕਬੂਲਿਆ ਹੈ। ਜਿਸ ਦੇ ਚੱਲਦੇ ਉਨ੍ਹਾਂ ਨੇ ਅੱਜ ਤੋਂ ਹੀ ਸਮੱਸਿਆਵਾਂ ਨੂੰ ਦੂਰ ਕਰਨ ਦੀ ਗੱਲ ਆਖੀ ਹੈ। ਨਾਲ ਹੀ ਉਹ ਸਿਵਲ ਸਰਜਨ ਨੂੰ ਇਸ ਮਾਮਲੇ ਚ ਸਪਸ਼ਟੀਕਰਨ ਵੀ ਦੇਣਗੇ।

ਇਹ ਵੀ ਪੜੋ: ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ’ਤੇ ਚੱਲਿਆ ਪੁਲਿਸ ਦਾ ਡੰਡਾ

ABOUT THE AUTHOR

...view details