ਪੰਜਾਬ

punjab

ETV Bharat / state

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐਫ਼ਸੀਆਈ ਗੋਦਾਮਾਂ ਦੇ ਬਾਹਰ ਧਰਨਾ - Kisan Mazdoor Sangharsh Committee

ਕਿਸਾਨ ਮਜਦੂਰ ਸੰਗਰਸ਼ ਕਮੇਟੀ ਨੇ ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਤੇ ਕੇਂਦਰ ਸਰਕਾਰ ਦੇ ਤਾਨਾਸ਼ਾਹ ਰਵੱਈਏ ਖਿਲਾਫ਼ ਅੰਮ੍ਰਿਤਸਰ ਦੇ ਵੱਲਾ ਦੇ ਐਫਸੀਆਈ ਗੋਦਾਮਾਂ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਗਿਆ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐਫ਼ਸੀਆਈ ਗੋਦਾਮਾਂ ਦੇ ਬਾਹਰ ਧਰਨਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐਫ਼ਸੀਆਈ ਗੋਦਾਮਾਂ ਦੇ ਬਾਹਰ ਧਰਨਾ

By

Published : Apr 5, 2021, 3:52 PM IST

ਅੰਮ੍ਰਿਤਸਰ :ਕਿਸਾਨ ਮਜਦੂਰ ਸੰਗਰਸ਼ ਕਮੇਟੀ ਨੇ ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਤੇ ਕੇਂਦਰ ਸਰਕਾਰ ਦੇ ਤਾਨਾਸ਼ਾਹ ਰਵੱਈਏ ਖਿਲਾਫ਼ ਅੰਮ੍ਰਿਤਸਰ ਦੇ ਵੱਲਾ ਦੇ ਐਫਸੀਆਈ ਗੋਦਾਮਾਂ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਗਿਆ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐਫ਼ਸੀਆਈ ਗੋਦਾਮਾਂ ਦੇ ਬਾਹਰ ਧਰਨਾ

ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦੇਸ ਭਰ ਵਿੱਚ ਲੰਮੇ ਸਮੇਂ ਤੋਂ ਚਲਿਆ ਆ ਰਿਹਾ ਹੈ ਪਰ ਕੇਂਦਰ ਸਰਕਾਰ ਆਪਣੇ ਤਾਨਾਸ਼ਾਹੀ ਰਵਈਆ ਦੇ ਚੱਲਦਿਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ। ਇਸੇ ਦੇ ਚਲਦੇ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਹੁਣ ਕੇਂਦਰ ਸਰਕਾਰ ਐਫ਼ਸੀਆਈ ਨੂੰ ਤੋੜਨ ਦੀ ਰਣਨੀਤੀ ਅਖਤਿਆਰ ਕਰ ਰਹੀ ਹੈ,ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੇਂਦਰ ਦੇ ਇਕ ਕਿਾਨ ਮਜ਼ਦੂਰ ਮਾਰੂ ਪ੍ਰਤਾਵਿਤ ਫ਼ੈਸਲੇ ਦੇ੍ ਵਿਰੋਧ ਵਿੱਚ ਅੱਜ ਕਿਸਾਨ ਤੇ ਮਜ਼ਦੂਰ ਜਤੇਬੰਦੀਆਂ ਨੇ ਸਾਰੇ ਐਫ਼ਸੀਆਈ ਗੋਦਾਮਾਂ ਦੇ ਬਾਹਰ ਇਕੱਠੇ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਮੰਗਪੱਤਰ ਦਿੱਤੇ ਗਏ।

ABOUT THE AUTHOR

...view details