ਪੰਜਾਬ

punjab

ETV Bharat / state

ਪਾਕਿਸਤਾਨ ਤੋਂ 14 ਸਾਲਾਂ ਬਾਅਦ ਰਿਹਾਅ ਹੋ ਕੇ ਭਾਰਤ ਪਰਤਿਆ ਧਰਮ ਸਿੰਘ

ਪਾਕਿਸਤਾਨ ਸਰਕਾਰ ਵੱਲੋਂ ਮੰਗਲਵਾਰ ਨੂੰ ਇੱਕ ਭਾਰਤੀ ਕੈਦੀ ਰਿਹਾਅ ਕੀਤਾ ਗਿਆ। ਧਰਮ ਸਿੰਘ 14 ਸਾਲ ਤੋਂ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਸੀ, ਜੋ ਗ਼ਲਤੀ ਨਾਲ ਜੰਮੂ ਦੇ ਸਾਂਬਾ ਇਲਾਕੇ ਤੋਂ ਪਾਕਿਸਤਾਨ ਚਲਾ ਗਿਆ ਸੀ।

ਪਾਕਿਸਤਾਨ ਤੋਂ 14 ਸਾਲਾਂ ਬਾਅਦ ਰਿਹਾਅ ਹੋ ਕੇ ਭਾਰਤ ਪਰਤਿਆ ਧਰਮ ਸਿੰਘ
ਪਾਕਿਸਤਾਨ ਤੋਂ 14 ਸਾਲਾਂ ਬਾਅਦ ਰਿਹਾਅ ਹੋ ਕੇ ਭਾਰਤ ਪਰਤਿਆ ਧਰਮ ਸਿੰਘ

By

Published : Apr 20, 2021, 1:18 PM IST

ਅੰਮ੍ਰਿਤਸਰ: 2003 ਵਿੱਚ ਜੰਮੂ ਦੇ ਡੋਡਾ ਜ਼ਿਲ੍ਹੇ ਦਾ ਰਹਿਣ ਵਾਲਾ ਇੱਕ ਨੌਜਵਾਨ ਜੋ 2003 ਵਿੱਚ ਗਲਤੀ ਨਾਲ ਜੰਮੂ ਦੇ ਸਾਂਬਾ ਜ਼ਿਲ੍ਹੇ ਨਾਲ ਲਗਦੇ ਬਾਰਡਰ ਤੋਂ ਪਾਕਿਸਤਾਨ ਇਲਾਕੇ ਵਿੱਚ ਦਾਖ਼ਲ ਹੋ ਗਿਆ ਸੀ, ਜਿਸਨੂੰ ਪਾਕਿਸਤਾਨ ਰੇਂਜਰਸ ਵੱਲੋਂ ਫੜ ਕੇ 3 ਸਾਲ ਬੰਦੀ ਬਣਾ ਕੇ ਰਖਿਆ ਗਿਆ ਅਤੇ ਬਾਅਦ ਵਿੱਚ ਉਸ ਤੇ ਮੁਕਦਮਾ ਚਲਾ ਉਸਨੂੰ 14 ਸਾਲ ਦੀ ਜੇਲ ਦੀ ਸਜਾ ਸੁਣਾਈ ਗਈ। ਸਜ਼ਾ ਪੂਰੀ ਹੋਣ ਤੋਂ ਬਾਅਦ ਮੰਗਲਵਾਰ ਉਸ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀ ਭਾਰਤ ਵਾਪਸ ਭੇਜਿਆ ਗਿਆ।

ਪਾਕਿਸਤਾਨ ਤੋਂ 14 ਸਾਲਾਂ ਬਾਅਦ ਰਿਹਾਅ ਹੋ ਕੇ ਭਾਰਤ ਪਰਤਿਆ ਧਰਮ ਸਿੰਘ

ਸਰਹੱਦ 'ਤੇ ਤੈਨਾਤ ਪ੍ਰੋਟੋਕੋਲ ਅਧਿਕਾਰੀ ਅਰੁਣਪਾਲ ਨੇ ਦਸਿਆ ਕਿ ਇਹ ਪਾਕਿਸਤਾਨੀ ਕੈਦੀ 2003 ਵਿੱਚ ਗਲਤੀ ਨਾਲ ਬਾਰਡਰ ਲੰਘ ਕੇ ਪਾਕਿਸਤਾਨ ਵੜ ਗਿਆ ਸੀ। ਉਸ ਸਮੇਂ ਉਸ ਦੀ ਉਮਰ 18 ਸਾਲ ਸੀ, ਇਹ ਆਪਣੇ 5 ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡਾ ਹੈ। ਪਾਕਿਸਤਾਨ ਵਿੱਚ ਇਸ ਨੂੰ 14 ਸਾਲ ਦੀ ਸਜ਼ਾ ਹੋਈ ਸੀ, ਜੋ ਅੱਜ ਪੂਰੀ ਹੋਣ 'ਤੇ ਇਸ ਨੂੰ ਪਾਕਿ ਸਰਕਾਰ ਨੇ ਰਿਹਾਅ ਕਰ ਦਿੱਤਾ। ਉਨ੍ਹਾਂ ਕਿਹਾ ਕਿ ਧਰਮ ਸਿੰਘ ਨੂੰ ਪਹਿਲਾਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ 14 ਦਿਨ ਵਾਸਤੇ ਕੁਆਰਨਟੀਨ ਕੀਤਾ ਗਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਜੰਮੂ ਭੇਜਿਆ ਜਾਵੇਗਾ।

ਦੇਸ਼ ਪਰਤੇ ਕੈਦੀ ਧਰਮ ਸਿੰਘ ਨੇ ਕਿਹਾ ਕਿ ਉਹ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ, ਜਿਥੇ ਪਾਕਿ ਰੇਂਜਰਾਂ ਨੇ ਫੜ ਲਿਆ ਅਤੇ ਇੱਕ ਕਮਰੇ ਵਿੱਚ ਹੀ 2-3 ਸਾਲ ਬੰਦੀ ਬਣਾ ਕੇ ਰੱਖਿਆ। ਉਸ ਪਿਛੋਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜੋ ਉਮਰਕੈਦ ਵਿੱਚ ਤਬਦੀਲ ਹੋ ਗਈ ਸੀ। ਸਜ਼ਾ ਪੂਰੀ ਹੋਣ ਪਿਛੋਂ ਅੱਜ ਉਸ ਨੂੰ ਪਾਕਿ ਸਰਕਾਰ ਨੇ ਰਿਹਾਅ ਕੀਤਾ ਅਤੇ ਉਹ ਵਾਪਸ ਆਪਣੇ ਦੇਸ਼ ਪਰਤਿਆ ਹੈ।

ਉਸ ਨੇ ਕਿਹਾ ਕਿ ਪਾਕਿਸਤਾਨ ਵਿੱਚ ਭਾਰਤੀ ਕੈਦੀਆਂ ਨੂੰ ਕੁੱਟਿਆ ਵੀ ਜਾਂਦਾ ਹੈ। ਇਹ ਤਾ ਮਾਲਕ ਦਾ ਸ਼ੁਕਰ ਹੈ ਕਿ ਮੈਂ ਜਿੰਦਾ ਵਾਪਿਸ ਆ ਗਿਆ।

ABOUT THE AUTHOR

...view details