ਅੰਮ੍ਰਿਤਸਰ: ਅੱਜ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ ਦਾ ਮੀਰੀ-ਪੀਰੀ ਦਿਹਾੜਾ ਹੈ। ਇਸ ਦਿਨ ਗੁਰੂ ਹਰਗੋਬਿੰਦ ਸਿੰਘ ਜੀ ਨੇ ਮੀਰੀ-ਪੀਰੀ ਦੀਆਂ 2 ਕਿਰਪਾਨਾਂ ਧਾਰਨ ਕੀਤੀਆਂ ਸਨ ਜਿਸ ਤੋਂ ਬਾਅਦ ਇਸ ਨੂੰ ਮੀਰੀ-ਪੀਰੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਇਸ ਪਾਵਨ ਦਿਹਾੜੇ 'ਤੇ ਸ੍ਰੀ ਹਰਿਮੰਦਰ ਸਾਹਿਬ 'ਚ ਸ੍ਰੀ ਅਖੰਡ ਸਾਹਿਬ ਦੇ ਪਾਠ ਰੱਖੇ ਗਏ ਹਨ ਇਸ ਦੇ ਨਾਲ ਹੀ ਦਰਬਾਰ ਸਾਹਿਬ 'ਚ ਢਾਡੀ ਦਰਬਾਰ ਸ਼ੁਰੂ ਕੀਤੇ ਗਏ ਹਨ।
3 ਮਹੀਨੇ ਬਾਅਦ ਮੁੜ ਸ਼ੁਰੂ ਹੋਇਆ ਢਾਡੀ ਦਰਬਾਰ, ਸੰਗਤਾਂ ਮਾਣ ਰਹੀਆਂ ਅਨੰਦ ਪੰਜਾਬ ਸੂਬੇ 'ਚ ਕਰਫਿਉ ਦੀ ਸਥਿਤੀ ਹੋਣ ਕਾਰਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦਾ ਪ੍ਰਕਾਸ਼, ਕੀਰਤਨ, ਕਥਾ ਦੇ ਪ੍ਰੋਗਰਾਮ ਕੀਤੇ ਜਾ ਰਹੇ ਸੀ ਪਰ ਸੰਗਤਾਂ ਦੀ ਆਮਦ ਬਹੁਤ ਘੱਟ ਸੀ। ਇਸ ਤੋਂ ਬਾਅਦ ਪੰਜਾਬ 'ਚ ਤਾਲਾਬੰਦੀ ਹੋ ਗਈ।
ਤਾਲਾਬੰਦੀ 'ਚ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਦੀ ਆਮਦ 'ਚ ਵਾਧਾ ਹੋਇਆ। ਇਸ ਸੰਕਟ ਭਰੇ ਸਮੇਂ 'ਚ ਜ਼ਿਆਦਾ ਇਕੱਠ ਨਾ ਹੋਵੇ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਦਰਬਾਰ ਸਾਹਿਬ 'ਚ ਸ੍ਰੀ ਅਖੰਡ ਪਾਠ ਪ੍ਰਕਾਸ਼ ਨਹੀਂ ਕੀਤੇ ਤੇ ਢਾਡੀ ਦਰਬਾਰ ਵੀ ਬੰਦ ਕਰ ਦਿੱਤਾ। ਅੱਜ 3 ਮਹੀਨਿਆਂ ਬਾਅਦ ਫਿਰ ਤੋਂ ਢਾਡੀ ਦਰਬਾਰ ਨੂੰ ਸ਼ੁਰੂ ਹੋਇਆ ਹੈ।
3 ਮਹੀਨੇ ਬਾਅਦ ਮੁੜ ਸ਼ੁਰੂ ਹੋਇਆ ਢਾਡੀ ਦਰਬਾਰ, ਸੰਗਤਾਂ ਮਾਣ ਰਹੀਆਂ ਅਨੰਦ ਜ਼ਿਕਰਯੋਗ ਹੈ ਕੋਰੋਨਾ ਕਾਰਨ ਲੌਕਡਾਊਨ ਲੱਗਣ ਨਾਲ ਪੂਰਾ ਦੇਸ਼ ਦਾ ਕਾਰੋਬਾਰ, ਆਵਾਜਾਈ, ਜਨਤਕ ਤੇ ਧਾਰਮਿਕ ਅਦਾਰੇ ਸਭ ਬੰਦ ਹੋ ਗਏ ਸੀ ਤੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਸੀ। ਲੌਕਡਾਊਨ ਨੂੰ ਲੱਗੇ ਪੂਰੇ 3 ਮਹੀਨੇ ਦਾ ਸਮਾਂ ਹੋ ਗਿਆ ਹੈ। ਹੁਣ ਸਰਕਾਰ ਨੇ ਦੇਸ਼ ਨੂੰ ਹੋਲੀ-ਹੋਲੀ ਅਨਲੌਕ ਕਰਨਾ ਸ਼ੁਰੂ ਕਰ ਦਿੱਤਾ। ਸਰਕਾਰ ਨੇ ਅਨਲੌਕ ਦੇ ਪਹਿਲੇ ਪੜਾਅ 'ਚ ਧਾਰਮਿਕ ਸਥਾਨਾਂ, ਮਾਲਾਂ ਆਦਿ ਨੂੰ ਖੋਲ੍ਹ ਦਿੱਤਾ ਹੈ। ਧਾਰਮਿਕ ਸਥਾਨਾਂ ਦੇ ਖੁੱਲ੍ਹਣ ਨਾਲ ਸੰਗਤਾਂ ਨੇ ਮੰਦਰਾਂ ਗੁਰਦੁਆਰਿਆਂ 'ਚ ਜਾਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ:ਮੀਰੀ ਪੀਰੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ