ਅੰਮ੍ਰਿਤਸਰ: ਜ਼ਿਲ੍ਹੇ ਦਾ ਇਤਿਹਾਸਕ ਸਰਹੱਦੀ ਕਸਬਾ ਕਲਾਨੌਰ ਜਿਥੇ ਭਗਵਾਨ ਸ਼ਿਵ ਸ਼ੰਕਰ ਜੀ ਦਾ ਵੀ ਪਵਿੱਤਰ ਅਸਥਾਨ ਹੈ। ਜਿਸ ਦੀ ਮਹਿਮਾ ਪੂਰੇ ਸੰਸਾਰ ਵਿਚ ਹੁੰਦੀ ਹੈ। ਇੱਥੇ ਸ਼ਿਵਰਾਤਰੀ ਦਾ ਤਿਓਹਾਰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ।
ਕਲਾਨੌਰ ਸਥਿਤ ਸ਼ਿਵ ਮੰਦਿਰ ਦਾ ਕੀ ਹੈ ਇਤਿਹਾਸ :ਜਦੋਂ ਇਸ ਮੰਦਿਰ ਬਾਰੇ ਗੱਲਬਾਤ ਕੀਤੀ ਤਾਂ ਇਸ ਮੰਦਿਰ ਦੇ ਪ੍ਰਬੰਧਕ ਨੇ ਦੱਸਿਆ ਕਿ ਦੰਤ ਕਥਾ ਅਨੁਸਾਰ 1388 ਈਸਵੀ ਵਿੱਚ ਇਸ ਮੰਦਰ ਨੂੰ ਮਹਾਕਨੇਸ਼ਵਰ ਜੀ ਕਿਹਾ ਜਾਂਦਾ ਸੀ। ਸ਼ਿਵ ਜੀ ਮਹਾਰਾਜ ਇੱਥੇ ਉਸ ਸਮੇਂ ਆਪ ਆਏ ਸਨ। ਜਦੋਂ ਗਣੇਸ਼ ਜੀ ਅਤੇ ਕਾਰਤਿਕ ਜੀ ਗੱਦੀ ਨੂੰ ਲੈ ਕੇ ਲੜ੍ਹ ਪਏ ਸੀ। ਕਾਰਤਿਕ ਜੀ ਨੇ ਨਰਾਜ਼ ਹੋ ਕੇ ਅੱਚਲ ਸਾਹਿਬ ਜੋ ਇਸ ਸਮੇਂ ਬਟਾਲਾ ਵਿਖੇ ਹੈ ਡੇਰਾ ਲਗਾ ਲਿਆ ਸੀ। ਦੇਵੀ ਦੇਵਤਿਆਂ ਨੇ ਉਨ੍ਹਾਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਭ ਅਸਫਲ ਰਹੇ। ਕਿਉਕਿ ਕਾਰਤਿਕ ਜੀ ਨੇ ਕਿਸੇ ਦੀ ਵੀ ਗੱਲ ਨਾ ਮੰਨੀ। ਫਿਰ ਅੰਤ ਵਿੱਚ ਦੇਵੀ ਦੇਵਤਿਆਂ ਦੇ ਕਹਿਣ ਤੇ ਸ਼ਿਵ ਜੀ ਮਹਾਰਾਜ ਆਪ ਆਏ ਤੇ ਕਾਰਤਿਕ ਜੀ ਨੂੰ ਮਿਲ ਕੇ ਸਮਝਾਇਆ ਅਤੇ ਕਲਾਨੌਰ ਵਿਖੇ ਜਿਸ ਸਥਾਨ ਤੇ ਪੁਰਾਤਨ ਮੰਦਿਰ ਸਥਿਤ ਹੈ ਵਿਖੇ ਆ ਕੇ ਡੇਰਾ ਲਗਾ ਲਿਆ। ਇਥੇ ਹੁਣ ਸ਼ਿਵ ਜੀ ਮਹਾਰਾਜ ਜੀ ਦਾ ਅਸਥਾਨ ਸਥਿਤ ਹੈ। ਭਾਰਤ ਵਿਚ ਸਥਿਤ ਜਿਉਤਰਿਲੰਗਾਂ ਤੋਂ ਇਲਾਵਾ ਭਗਵਾਨ ਸ਼ੰਕਰ ਦੇ ਤਿੰਨ ਪ੍ਰਮੁੱਖ ਸਥਾਨ ਕੈਲਾਸ਼, ਕਾਸ਼ੀ ਅਤੇ ਕਲਾਨੌਰ ਸ਼ਿਵ ਮੰਦਿਰ ਹਨ।
ਇਸ ਮੰਦਿਰ ਦਾ ਮੁਗਲਾਂ ਨਾਲ ਸੰਬੰਧ: ਕਲਾਨੌਰ ਦੇ ਇਸ ਇਤਿਹਾਸ ਦੇ ਪੰਨੇ ਪੜ੍ਹਿਏ ਤਾਂ ਪਤਾ ਚਲਦਾ ਹੈ ਕਿ ਇੱਥੇ ਕਲਾਨੌਰ ਵਿਖੇ ਜਦੋਂ ਮੁਗਲ ਸਮਰਾਟ ਜਲਾਲੂਦੀਨ ਅਕਬਰ ਦੀ ਤਾਜਪੋਸ਼ੀ ਹੋਈ ਸੀ ਤਾਂ ਜਿੱਥੇ ਹੁਣ ਮੰਦਿਰ ਬਣਿਆ ਹੋਇਆ ਹੈ ਉਸ ਸਥਾਨ 'ਤੇ ਉਸ ਵੇਲੇ ਅਕਬਰ ਦੀਆਂ ਫ਼ੌਜਾਂ ਨੇ ਡੇਰਾ ਲਗਾਇਆ ਹੋਇਆ ਸੀ ਅਤੇ ਘੋੜੇ ਵੀ ਉਸ ਜਗ੍ਹਾ 'ਤੇ ਬੰਨ੍ਹੇ ਹੋਏ ਸਨ। ਇੱਕ ਦਿਨ ਜਦੋਂ ਤਬੇਲਦਾਰ ਘੋੜਿਆਂ ਨੂੰ ਲੈ ਕੇ ਇਸ ਰਾਸਤੇ ਤੋਂ ਘੋੜਸ਼ਾਲ ਨੂੰ ਜਾ ਰਹੇ ਸਨ ਤਾਂ ਇਸ ਸਥਾਨ ਤੋਂ ਜੋ ਘੋੜਾ ਗੁਜਰਿਆਂ ਉਹ ਲੰਗੜਾ ਹੋ ਗਿਆ। ਜਿਸ ਦੀ ਸੂਚਨਾ ਅਕਬਰ ਕੋਲ ਕੀਤੀ ਗਈ। ਇਸ ਉਪਰੰਤ ਜਦੋਂ ਅਕਬਰ ਆਪਣੇ ਘੋੜਿਆਂ ਦਾ ਮੁਆਇਨਾਂ ਕਰਨ ਲਈ ਆਏ ਤਾਂ ਉਸ ਨੇ ਤਬੇਲਦਾਰ ਨੂੰ ਘੋੜਿਆਂ ਦੀ ਮਾਰ ਕੁਟਾਈ ਕਰਨ ਕਾਰਨ ਘੋੜੇ ਲੰਗੜੇ ਹੋ ਰਹੇ ਹਨ ਦੀ ਗੱਲ ਆਖੀ।