ਪੰਜਾਬ

punjab

ETV Bharat / state

ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ 'ਤੇ ਲੱਗੇ ਜ਼ਮੀਨ ਹੜੱਪਣ ਦੇ ਆਰੋਪ - ਡੇਰਾ ਬਿਆਸ

ਕੁੱਝ ਵਿਅਕਤੀ ਵੱਲੋਂ ਜ਼ਮੀਨ ਉੱਤੇ ਕੀਤੇ ਗਏ ਜਬਰਨ ਕਬਜ਼ੇ ਦੀ ਲੜਾਈ ਲੜ ਰਹੇ ਪਰਿਵਾਰ ਨੇ ਅੱਜ ਇਸ ਕੇਸ ਦੀ ਪੈਰਵੀ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਬਲਦੇਵ ਸਿੰਘ ਸਿਰਸਾ ਨੂੰ ਇੱਕ ਮੰਗ ਪੱਤਰ ਦੇ ਨਾਲ ਦੇ ਦਿੱਤੀ ਹੈ।

ਫ਼ੋਟੋ
ਫ਼ੋਟੋ

By

Published : Jul 13, 2021, 9:23 AM IST

ਅੰਮ੍ਰਿਤਸਰ: ਕੁੱਝ ਵਿਅਕਤੀ ਵੱਲੋਂ ਜ਼ਮੀਨ ਉੱਤੇ ਕੀਤੇ ਗਏ ਜਬਰਨ ਕਬਜ਼ੇ ਦੀ ਲੜਾਈ ਲੜ ਰਹੇ ਪਰਿਵਾਰ ਨੇ ਅੱਜ ਇਸ ਕੇਸ ਦੀ ਪੈਰਵੀ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਬਲਦੇਵ ਸਿੰਘ ਸਿਰਸਾ ਨੂੰ ਇੱਕ ਮੰਗ ਪੱਤਰ ਦੇ ਨਾਲ ਦੇ ਦਿੱਤੀ ਹੈ।

ਵੇਖੋ ਵੀਡੀਓ

ਪੀੜਤਾ ਦਾ ਕਹਿਣਾ ਹੈ ਕਿ ਮਸਲਾ ਇਹ ਹੈ ਕਿ ਹਰਭਜਨ ਸਿੰਘ ਦੀ ਜ਼ਮੀਨ ਨੂੰ ਕਿਸੇ ਨੇ ਵੇਚ ਦਿੱਤਾ ਹੈ। ਜਿਸ ਲਈ ਕਸ਼ਮੀਰ ਸਿੰਘ ਨੇ ਕਾਫੀ ਦੌੜ ਭੱਜ ਕੀਤੀ।ਜ਼ਮੀਨ ਉੱਤੇ ਹੋਏ ਕਬਜ਼ੇ ਨੂੰ ਛੁਡਵਾਉਂਦੇ ਹੋਏ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ ਤੇ ਹੁਣ ਇਸ ਕੇਸ ਦੀ ਪੈਰਵੀ ਕਰਨ ਲਈ ਉਨ੍ਹਾਂ ਨੇ ਸੰਯੁਕਤ ਮੋਰਚੇ ਦੇ ਮੈਂਬਰ ਨੂੰ ਮੰਗ ਪੱਤਰ ਦਿੱਤਾ ਹੈ।

ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਸ਼ਮੀਰ ਸਿੰਘ ਦੇ ਚਾਚਾ ਜੀ ਦਾ ਨਾਂਅ ਹਰਭਜਨ ਸਿੰਘ ਸੀ। ਹਰਭਜਨ ਸਿੰਘ ਦੇ ਨਾਂਅ ਦੀ ਜ਼ਮੀਨ ਪਿੰਡ ਸ਼ੇਰੋਨਘਾ ਤਹਿਸੀਲ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ ਸਾਹਿਬ ਵਿੱਚ ਹੈ ਜਿਸ ਨੂੰ ਡੇਰੇ ਮੁਖੀ ਨੇ ਆਪਣੀ ਰਜਿਸਟਰ ਸੁਸਾਇਟੀ ਦੇ ਨਾਂਅ 'ਤੇ ਰਜਿਸਟਰ ਕਰਵਾ ਲਿਆ ਹੈ।

ਇਹ ਵੀ ਪੜ੍ਹੋ:ਕੈਪਟਨ ਵੱਲੋਂ ਉਦਯੋਗਾਂ ’ਤੇ ਲਗਾਈਆਂ ਸਾਰੀਆਂ ਬਿਜਲੀ ਬੰਦਿਸ਼ਾਂ ਹਟਾਉਣ ਦੇ ਆਦੇਸ਼

ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੇ 2007 ਵਿੱਚ ਹਰਭਜਨ ਸਿੰਘ ਦੀ ਜ਼ਮੀਨ ਨੂੰ ਆਪਣੇ ਡੇਰੇ ਰਾਧਾ ਸਵਾਮੀ ਬਿਆਸ ਰਜਿਸਟਰ ਸੁਸਾਇਟੀ ਦੇ ਨਾਂਅ ਉੱਤੇ ਰਜਿਸਟਰ ਕਰ ਲਿਆ। ਜਦਕਿ ਹਰਭਜਨ ਸਿੰਘ ਦੀ ਮੌਤ 1998 ਵਿੱਚ ਹੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੇ ਇਹ ਜ਼ਮੀਨ ਗਲਤ ਤਰੀਕੇ ਨਾਲ ਆਪਣੀ ਰਜਿਸਟਰ ਸੁਸਾਇਟੀ ਦੇ ਨਾਂਅ ਉੱਤੇ ਰਜਿਸਟਰ ਕਰਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡੇਰਾ ਮੁਖੀ ਨੇ ਹਰਭਜਨ ਦੀ ਥਾਂ ਕਿਸੇ ਹੋਰ ਵਿਅਕਤੀ ਨੂੰ ਖੜਾ ਕਰ ਅਤੇ ਪਿੰਡ ਦੇ ਲੰਬੜਦਾਰ ਨੂੰ ਖੜਾ ਕਰ ਉਨ੍ਹਾਂ ਦੀ ਮਾਲਕੀ ਵਾਲੀ ਜ਼ਮੀਨ ਨੂੰ ਆਪਣੇ ਨਾਂਅ ਕਰ ਲਿਆ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਹਰਭਜਨ ਦੀ ਜਮੀਨ ਦਾ ਹੱਕਦਾਰ ਕਸ਼ਮੀਰ ਸਿੰਘ ਸੀ ਤੇ ਕਸ਼ਮੀਰ ਸਿੰਘ ਨੇ ਪਹਿਲਾਂ ਉਨ੍ਹਾਂ ਨੂੰ ਕੇਸ ਲੜਣ ਦੀ ਪਾਵਰ ਆਫ ਆਟੋਨਮੀ ਦਿੱਤੀ ਸੀ। ਅੱਜ ਉਨ੍ਹਾਂ ਦੀ ਪਤਨੀ ਨੇ ਇਹ ਕੇਸ ਲੜਣ ਲਈ ਮੰਗ ਪੱਤਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 3 ਮਹੀਨੇ ਤੋਂ ਇਸ ਕੇਸ ਦੀ ਪੈਰਵੀ ਕਰ ਰਹੇ ਹਨ।

ABOUT THE AUTHOR

...view details