ਅੰਮ੍ਰਿਤਸਰ: ਦੇਸ਼ ਭਰ ’ਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਵੱਲੋਂ ਲੋਕਾਂ ਨੂੰ ਨਿਰਦੇਸ਼ਾ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਵਿਸ਼ਵ ਪ੍ਰਸਿੱਧ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਮੁੜ ਤੋਂ ਸੁਰਖੀਆਂ ਚ ਆ ਗਿਆ ਹੈ। ਦੱਸ ਦਈਏ ਕਿ ਕੋਰੋਨਾ ਕਾਲ ਤੋਂ ਬੰਦ ਚੱਲ ਰਹੇ ਡੇਰੇ ਦੀ ਟਰੱਸਟ ਵੱਲੋਂ ਜਿੱਥੇ ਮਾਰਚ ਮਹੀਨੇ ਚ ਡੇਰਾ ਖੋਲ੍ਹ ਦਿੱਤੇ ਜਾਣ ਦੀ ਗੱਲ ਆਖੀ ਗਈ ਸੀ ਉੱਥੇ ਹੀ ਦੂਜੇ ਪਾਸੇ ਮੁੜ ਤੋਂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਡੇਰਾ ਬਿਆਸ ਵੱਲੋਂ ਹੋਰ ਸਮਾਂ ਡੇਰਾ ਬੰਦ ਰੱਖਣ ਦੀ ਗੱਲ ਆਖੀ ਗਈ ਹੈ।
ਡੇਰਾ ਬਿਆਸ ਦੀ ਵੈੱਬਸਾਈਟ ਰਾਹੀਂ ਟਰੱਸਟ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਕਰ ਕੇ ਪੈਦਾ ਹੋਏ ਸਿਹਤ ਸਬੰਧੀ ਸੰਕਟ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ 31 ਮਈ 2021 ਤੱਕ ਡੇਰਾ ਬਿਆਸ ਅਤੇ ਭਾਰਤ ਦੇ ਦੂਸਰੇ ਸਾਰੇ ਕੇਂਦਰਾਂ ਵਿੱਚ ਸਤਸੰਗ ਪ੍ਰੋਗਰਾਮ ਰੱਦ ਰਹਿਣਗੇ। ਡੇਰਾ ਬਿਆਸ ਸੰਗਤ ਅਤੇ ਸੈਲਾਨੀਆਂ ਲਈ ਵੀ 31 ਮਈ 2021 ਤੱਕ ਬੰਦ ਰਹੇਗਾ ਅਤੇ ਸੰਗਤ ਦੇ ਰਹਿਣ ਲਈ ਕੋਈ ਥਾਂ ਉਪਲੱਬਧ ਨਹੀਂ ਹੋਵੇਗੀ।