ਪੰਜਾਬ

punjab

ETV Bharat / state

ਡਿਊਟੀ ਦੌਰਾਨ ਕਤਾਹੀ ਵਰਤਨ ਵਾਲੇ 2 ASI 'ਤੇ ਉੱਪ ਮੁੱਖ ਮੰਤਰੀ ਰੰਧਾਵਾ ਦਾ ਸਖ਼ਤ ਐਕਸ਼ਨ - ਉੱਪ ਮੁੱਖ ਮੰਤਰੀ ਰੰਧਾਵਾ

ਪੰਜਾਬ (Punjabi) ਦੀ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਉਦੇਸ਼ ਨਾਲ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਸਰਗਰਮ ਨਜ਼ਰ ਆ ਰਹੇ ਹਨ। ਪੰਜਾਬ ਦੀ ਸੁਰੱਖਿਆ ਨੂੰ ਲੈਕੇ ਐਤਵਾਰ ਨੂੰ ਉਨ੍ਹਾਂ ਵੱਲੋਂ ਧਰਮਦਾਸ ਥਾਣੇ ਦੇ ਨਾਕਿਆਂ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਡਿਊਟੀ (Duty) ਤੋਂ ਗ਼ੈਰਹਾਜ਼ਰ ਦੋਵੇਂ ਏ.ਐੱਸ.ਆਈ (A.S.I.) ਰੈਂਕ ਦੇ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਗਏ।

ਡਿਊਟੀ ਦੌਰਾਨ ਕਤਾਹੀ ਵਰਤਨ ਵਾਲੇ 2 ASI ਉੱਪ ਮੁੱਖ ਮੰਤਰੀ ਰੰਧਾਵਾ ਦਾ ਸਖ਼ਤ ਐਕਸ਼ਨ
ਡਿਊਟੀ ਦੌਰਾਨ ਕਤਾਹੀ ਵਰਤਨ ਵਾਲੇ 2 ASI ਉੱਪ ਮੁੱਖ ਮੰਤਰੀ ਰੰਧਾਵਾ ਦਾ ਸਖ਼ਤ ਐਕਸ਼ਨ

By

Published : Nov 17, 2021, 9:27 PM IST

ਅੰਮ੍ਰਿਤਸਰ:ਪੰਜਾਬ (Punjabi) ਦੀ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਉਦੇਸ਼ ਨਾਲ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਸਰਗਰਮ ਨਜ਼ਰ ਆ ਰਹੇ ਹਨ। ਪੰਜਾਬ ਦੀ ਸੁਰੱਖਿਆ ਨੂੰ ਲੈਕੇ ਐਤਵਾਰ ਨੂੰ ਉਨ੍ਹਾਂ ਵੱਲੋਂ ਧਰਮਦਾਸ ਥਾਣੇ ਦੇ ਨਾਕਿਆਂ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਡਿਊਟੀ (Duty) ਤੋਂ ਗ਼ੈਰਹਾਜ਼ਰ ਦੋਵੇਂ ਏ.ਐੱਸ.ਆਈ (A.S.I.) ਰੈਂਕ ਦੇ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਗਏ। ਉੱਥੇ ਹੀ ਥਾਣੇ ਵਿੱਚ ਧਨਾਸ ਕਾਰਜਕਾਰੀ ਪ੍ਰਭਾਰੀ ਲਖਵਿੰਦਰ ਸਿੰਘ ਨੂੰ ਲਾਈਨ ਹਾਜ਼ਰ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।

ਜਾਣਕਾਰੀ ਮੁਤਾਬਕ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਵੱਲੋਂ ਥਾਣਾ ਰਮਦਾਸ (Ramdas) ਵਿੱਚ ਪਹੁੰਚੇ। ਜਿੱਥੇ ਉਨ੍ਹਾਂ ਵੱਲੋਂ ਡਿਊਟੀ (Duty) ‘ਤੇ ਤਾਇਨਾਤ ਮੁਨਸ਼ੀ ਵੱਲੋਂ ਡਿਊਟੀ ਤੇ ਅਧਿਕਾਰੀਆਂ ਦੇ ਨਾਕੇ ਦੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਇਲਾਕੇ ਦੀ ਜਾਂਚ ਲਈ ਨਿਕਲ ਗਏ। ਜਿਸ ਤੋਂ ਬਾਅਦ ਸਭ ਤੋਂ ਪਹਿਲਾਂ ਡਿਫੈਂਸ ‘ਤੇ ਤਾਇਨਾਤ ਪੁਲਿਸ (Police) ਕਮਾਲਪੁਰ ਨਾਕੇ ‘ਤੇ ਪਹੁੰਚੇ। ਜਿਸ ਤੋਂ ਬਾਅਦ ਥਾਣਾ ਰਮਦਾਸ ਮੁੱਖ ਚੌਂਕ ਵਿੱਚ ਲੱਗੇ ਨਾਕੇ ‘ਤੇ ਪਹੁੰਚੇ। ਇਸ ਮੌਕੇ ਨਾਕੇ ਤੋਂ ਗੈਰਹਾਜ਼ਰ ਦੋ ਏ.ਐੱਸ.ਆਈ ਗੁਰਮੀਤ ਸਿੰਘ ਅਤੇ ਮੰਗਲ ਸਿੰਘ ‘ਤੇ ਵਿਭਾਗੀ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਗਏ।
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਦਾ ਇਹ ਕੋਈ ਪਹਿਲਾਂ ਚੈਕਿੰਗ ਅਭਿਆਨ ਨਹੀਂ ਹੈ ਸਗੋਂ ਪਹਿਲਾਂ ਵੀ ਉਹ ਇਸ ਅਹੁਦੇ ‘ਤੇ ਰਹਿੰਦੇ ਹੋਏ ਕੁਝ ਕੁ ਦਿਨਾਂ ਵਿੱਚ ਕਈ ਵਾਰ ਇਹ ਚੈਕਿੰਗ ਕਰ ਚੁੱਕੇ ਹਨ ਅਤੇ ਚੈਕਿੰਗ ਦੌਰਾਨ ਡਿਊਟੀ ‘ਚ ਕਤਾਹੀ ਵਰਤਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਉਨ੍ਹਾਂ ਵੱਲੋਂ ਸਖ਼ਤ ਐਕਸ਼ਨ ਵੀ ਸਮੇਂ ‘ਤੇ ਹੀ ਲਏ ਗਏ ਹਨ। ਇਸ ਤੋਂ ਪਹਿਲਾਂ ਵੀ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਵੱਲੋਂ ਇੱਕ ਪੁਲਿਸ ਮੁਲਜ਼ਾਮ ਨੂੰ ਸਸਪੈਂਡ (Suspended) ਕਰਨ ਦੇ ਆਦੇਸ਼ ਦਿੱਤੇ ਗਏ ਸਨ।
ਇਹ ਵੀ ਪੜ੍ਹੋ:ਪੀਪੀਏ ਅਤੇ ਬਿਜਲੀ ਸਮਝੌਤੇ ਨੂੰ ਲੈਕੇ ਜਾਰੀ ਵ੍ਹਾਈਟ ਪੇਪਰ ਝੂਠ ਦਾ ਪੁਲੰਦਾ: ਅਰੋੜਾ

ABOUT THE AUTHOR

...view details