ਅੰਮ੍ਰਿਤਸਰ:ਅੰਮ੍ਰਿਤਸਰ 'ਚ ਕਤਲ 'ਤੇ ਚੋਰੀ ਦੀਆਂ ਵਾਰਦਾਤਾਂ ਹਰ ਰੋਜ਼ ਵੱਧਦੀਆਂ ਜਾਂ ਰਹੀਆਂ ਹਨ,ਬੀਤੇ ਦਿਨੀ ਜੋੜਾਂ ਫਾਟਕ ਇਲਾਕੇ ਵਿੱਚ ਅਨਿਲ ਜਨਰਲ ਸਟੋਰ 'ਤੇ ਕੰਮ ਕਰਨ ਵਾਲੇ ਮਨੀ ਨਾਮ ਦੇ 21 ਸਾਲਾ ਨੌਜਵਾਨ 'ਤੇ ਇੱਕ ਬੱਚੀ ਨਾਲ ਛੇੜਖਾਨੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।
ਥਾਣੇ ਅੱਗੇ ਲਾਸ਼ ਰੱਖ ਕੇ ਰੋਸ਼ ਪ੍ਰਦਰਸ਼ਨ - ਮ੍ਰਿਤਕ ਦੀ ਮਾਤਾ ਪ੍ਰਵੀਨ
ਅੰਮ੍ਰਿਤਸਰ 'ਚ 21 ਸਾਲਾ ਨੌਜਵਾਨ ਦੀ ਰੇਲਵੇ ਟਰੈਕ ਤੋਂ ਬਰਾਮਦ ਹੋਈ ਸੀ, ਪਰਿਵਾਰਕ ਮੈਬਰਾਂ ਵੱਲੋਂ ਥਾਣਾ ਮੋਹਕਾਮਪੁਰਾ ਦੇ ਬਾਹਰ ਨੌਜਵਾਨ ਦੀ ਲਾਸ਼ ਰੱਖ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ
ਜਿਸਦੇ ਚਲਦੇ ਬੱਚੀ ਦੇ ਪਰਿਵਾਰਕ ਮੈਬਰਾਂ ਵੱਲੋਂ ਉਸਦੀ ਕੁੱਟਮਾਰ ਕੀਤੀ ਗਈ ਸੀ। ਜਿਸ ਕਾਰਨ ਕੁੱਝ ਘੰਟਿਆਂ ਬਾਅਦ ਹੀ ਲੜਕੇ ਮਨੀ ਦੀ ਲਾਸ਼ ਰੇਲਵੇ ਟਰੈਕ ਤੋਂ ਬਰਾਮਦ ਹੋਈ ਸੀ। ਜਿਸਦੇ ਚੱਲਦੇ ਸ਼ਨੀਵਾਰ ਨੂੰ ਉਸਦੇ ਪਰਿਵਾਰਕ ਮੈਬਰਾਂ ਅਤੇ ਇਲਾਕਾਂ ਨਿਵਾਸੀਆਂ ਵੱਲੋਂ ਉਸਦੀ ਲਾਸ਼ ਥਾਣਾ ਮੋਹਕਮਪੁਰਾ ਦੇ ਬਾਹਰ ਰੱਖ ਰੋਸ਼ ਪ੍ਰਦਰਸ਼ਨ ਕਰਦਿਆਂ ਦੋਸ਼ੀਆਂ 'ਤੇ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਗੱਲਬਾਤ ਕਰਦਿਆਂ, ਮ੍ਰਿਤਕ ਦੀ ਮਾਤਾ ਪ੍ਰਵੀਨ ਅਤੇ ਮੁਹੱਲੇ ਦੇ ਲੋਕਾਂ ਨੇ ਦੱਸਿਆ, ਕਿ ਜੇਕਰ ਉਨ੍ਹਾਂ ਦੇ ਬੇਟੇ ਵੱਲੋਂ ਕੋਈ ਹਰਕਤ ਬੱਚੀ ਨਾਲ ਕੀਤੀ ਸੀ, ਤਾਂ ਉਸ ਨੂੰ ਪੁਲਿਸ ਹਵਾਲੇ ਕਰਨਾ ਚਾਹੀਦਾ ਸੀ, ਖੁਦ ਕੁੱਟਮਾਰ ਕਰ ਉਸਨੂੰ ਇਨ੍ਹਾਂ ਡਰਾਇਆ ਧਮਕਾਇਆ, ਜਿਸ ਕਾਰਨ ਉਹ ਉੱਥੋਂ ਭਜਾ ਦਿੱਤਾ ਗਿਆ 'ਤੇ ਉਸ ਦੀ ਲਾਸ਼ ਰੇਲਵੇ ਪੁਲਿਸ ਨੂੰ ਮਿਲੀ, ਹੁਣ ਇਹ ਨਹੀਂ ਪਤਾ ਚੱਲ ਰਿਹਾ ਕਿ ਉਸ ਨੇ ਡਰ ਨਾਲ ਸੁਸਾਈਡ ਕੀਤੀ ਜਾਂ ਉਸਨੂੰ ਮਾਰ ਕੇ ਰੇਲਵੇ ਲਾਈਨ ਤੇ ਸੁੱਟਿਆ ਗਿਆ ਸੀ।
ਮਨੀ ਨਾਮ ਦਾ ਨੌਜਵਾਨ ਜੋ ਕਿ ਆਪਣੇ ਪਰਿਵਾਰ ਵਿੱਚ ਇਕੱਲੇ ਕਮਾਉਣ ਵਾਲਾ ਸੀ, ਅਤੇ ਆਪਣੀ ਮਾਂ ਤੇ ਭਰਾ ਨੂੰ ਪਾਲ ਰਿਹਾ ਸੀ। ਇੱਕ ਛੋਟੀ ਜਿਹੀ ਗਲਤੀ ਕਾਰਨ ਇਨ੍ਹੀ ਵੱਡੀ ਸਜ਼ਾ ਨਹੀਂ ਹੋਣਾ ਚਾਹੀਦੀ, ਜੋ ਵੀ ਉਸਦੇ ਕਾਤਲ ਹਨ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਇਸ ਸੰਬੰਧੀ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਕੇਸ ਜੀ.ਆਰ.ਪੀ ਪੁਲਿਸ ਅਧੀਨ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਜੋ ਵੀ ਰਿਜ਼ਲਟ ਆਵੇਗਾ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- okyo Olympics : ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ