ਅੰਮ੍ਰਿਤਸਰ: ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਹਸਪਤਾਲਾਂ (Government hospitals) ਵਿੱਚ ਪ੍ਰਾਈਵੇਟ ਦਵਾਈਆਂ (Private Medicine) ਅਤੇ ਪ੍ਰਾਈਵੇਟ ਲੈਬੋਰਟਰੀ (Private Laboratory) ਵੱਲੋਂ ਗ਼ਰੀਬਾਂ ਨਾਲ ਕਾਫ਼ੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦੇ ਪਹਿਲਾਂ ਤਾਂ ਕਿਹਾ ਜਾਂਦਾ ਹੈ ਕਿ ਸਰਕਾਰੀ ਹਸਪਤਾਲਾਂ (Government hospitals) ਵਿੱਚ ਗ਼ਰੀਬ ਦਾ ਇਲਾਜ ਮੁਫ਼ਤ ਹੋਵੇਗਾ ਜਦੋਂ ਕੋਈ ਗ਼ਰੀਬ ਸਰਕਾਰੀ ਹਸਪਤਾਲ (Government hospitals) ਵਿੱਚ ਦਾਖ਼ਲ ਹੁੰਦਾ ਹੈ। ਉਸ ਤੋਂ ਬਾਅਦ ਉਸ ਨੂੰ ਪ੍ਰਾਈਵੇਟ ਦਵਾਈਆਂ (Private Medicine) ਅਤੇ ਹੋਰ ਪ੍ਰਾਈਵੇਟ ਖ਼ਰਚੇ ਪਾ ਕੇ ਉਸ ਦੀ ਕਾਫ਼ੀ ਲੁੱਟ ਖਸੁੱਟ ਕੀਤੀ ਜਾਂਦੀ ਹੈ।
ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚੋ ਸਾਹਮਣੇ ਆਇਆ। ਜਿੱਥੇ ਸਿੱਖ ਜਥੇਬੰਦੀਆਂ (Sikh organizations) ਨੇ ਇਸ ਲੁੱਟ ਨੂੰ ਰੋਕਣ ਦੇ ਲਈ ਸਿਵਲ ਸਰਜਨ (Civil Surgeon) ਨੂੰ ਇੱਕ ਮੰਗ ਪੱਤਰ ਦਿੱਤਾ ਹੈ ਅਤੇ ਮੰਗ ਕੀਤੀ ਹੈ, ਕਿ ਸਰਕਾਰੀ ਹਸਪਤਾਲਾਂ (Government hospitals) ਵਿੱਚ ਹੋ ਰਹੀ ਲੁੱਟ ਨੂੰ ਤੁਰੰਤ ਰੋਕਿਆ ਜਾਵੇ।
ਮੀਡੀਆ ਨਾਲ ਗੱਲਬਾਤ ਦੌਰਾਨ ਬਲਬੀਰ ਸਿੰਘ ਨੇ ਕਿਹਾ, ਕਿ ਸਰਕਾਰੀ ਡਾਕਟਰ 2 ਵਜੇ ਤੱਕ ਆਪਣੀ ਡਿਊਟੀ ਕਰਨ ਤੋਂ ਬਾਅਦ ਪ੍ਰਾਈਵੇਟ ਹਸਪਤਾਲਾਂ (Private hospitals) ਵਿੱਚ ਜਾ ਕੇ ਮਰੀਜ਼ਾਂ ਨੂੰ ਚੈਕ ਕਰਦੇ ਹਨ ਅਤੇ ਸਰਕਾਰੀ ਹਸਪਤਾਲਾਂ (Government hospitals) ਵਿੱਚ ਮਰੀਜ਼ ਦੀ ਚੰਗੀ ਤਰ੍ਹਾਂ ਦੇਖਭਾਲ ਵੀ ਨਹੀਂ ਕਰਦੇ।