ਪੰਜਾਬ

punjab

ETV Bharat / state

ਜਾਗੋ ਪਾਰਟੀ ਵੱਲੋਂ ਮਨਜਿੰਦਰ ਸਿੰਘ ਸਿਰਸਾ ਖਿਲਾਫ਼ ਮੰਗ ਪੱਤਰ - Akal Takhat Sahib

ਜਾਗੋ ਪਾਰਟੀ ਦੇ ਦਿੱਲੀ ਇਕਾਈ ਚਮਨ ਸਿੰਘ ਖਾਲਸਾ ਨੇ ਕਿਹਾ ਕਿ ਜੇਕਰ ਜੇਕਰ ਸਿੰਘ ਸਾਹਿਬ ਜਾਗੋ ਪਾਰਟੀ ਦੇ ਬਾਬੂ ਸਿੰਘ ਦੁਖੀਆ ਦੇ ਮਾਮਲੇ ਵਿੱਚ ਕਮੇਟੀ ਬਣਾ ਜਾਂਚ ਕਰਵਾ ਸਕਦੇ ਹਨ ਤਾਂ ਫਿਰ ਸਿਰਸਾ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ

ਜਾਗੋ ਪਾਰਟੀ ਦੇ ਮੈਂਬਰਾਂ ਨੇ ਮਨਜਿੰਦਰ ਸਿੰਘ ਸਿਰਸਾ ਖਿਲਾਫ ਅਕਾਲ ਤਖਤ ਸਾਹਿਬ ਦਿੱਤਾ ਮੰਗ ਪੱਤਰ
ਜਾਗੋ ਪਾਰਟੀ ਦੇ ਮੈਂਬਰਾਂ ਨੇ ਮਨਜਿੰਦਰ ਸਿੰਘ ਸਿਰਸਾ ਖਿਲਾਫ ਅਕਾਲ ਤਖਤ ਸਾਹਿਬ ਦਿੱਤਾ ਮੰਗ ਪੱਤਰ

By

Published : Jun 20, 2021, 1:25 PM IST

ਅੰਮ੍ਰਿਤਸਰ:ਜਾਗੋ ਪਾਰਟੀ ਦੇ ਮੁੱਖ ਸੇਵਾਦਾਰ ਅਤੇ ਪਾਰਟੀ ਦੇ ਮੈਂਬਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਮੰਗ ਪੱਤਰ ਦਿੱਤਾ। ਇਸ ਦੌਰਾਨ ਪਾਰਟੀ ਮੈਂਬਰਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਉਹ ਜਲਦ ਤੋਂ ਜਲਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਜੂਆ ਖੇਡਣ, ਦਾੜੀ ਰੰਗਣ ਅਤੇ ਸ਼ਰਾਬ ਪੀਣ ਦੀ ਹਰਕਤਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਜਾਗੋ ਪਾਰਟੀ ਦੇ ਮੈਂਬਰਾਂ ਨੇ ਮਨਜਿੰਦਰ ਸਿੰਘ ਸਿਰਸਾ ਖਿਲਾਫ ਅਕਾਲ ਤਖਤ ਸਾਹਿਬ ਦਿੱਤਾ ਮੰਗ ਪੱਤਰ

ਜਾਗੋ ਪਾਰਟੀ ਦੇ ਦਿੱਲੀ ਇਕਾਈ ਚਮਨ ਸਿੰਘ ਖਾਲਸਾ ਨੇ ਕਿਹਾ ਕਿ ਜੇਕਰ ਜੇਕਰ ਸਿੰਘ ਸਾਹਿਬ ਜਾਗੋ ਪਾਰਟੀ ਦੇ ਬਾਬੂ ਸਿੰਘ ਦੁਖੀਆ ਦੇ ਮਾਮਲੇ ਵਿੱਚ ਕਮੇਟੀ ਬਣਾ ਜਾਂਚ ਕਰਵਾ ਸਕਦੇ ਹਨ ਤਾਂ ਫਿਰ ਸਿਰਸਾ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਕਿ ਬੀਤੇ ਦਿਨੀਂ ਜਦੋ ਪਹਿਲਾਂ ਵੀ ਇਹ ਮੁੱਦਾ ਦਿੱਲੀ ਵਿੱਚ ਚੁੱਕਿਆ ਸੀ ਤਾਂ ਸਿਰਸਾ ਵੱਲੋ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜਾ ਹੈਡ ਗ੍ਰੰਥੀਆ ਕੋਲੋ ਫੈਸਲਾ ਕਰਵਾ ਦਿੱਤਾ ਕਿ ਮਨਜਿੰਦਰ ਸਿੰਘ ਸਿਰਸਾ ਅੱਜ ਤੋਂ ਬਾਅਦ ਦਾੜੀ ਨਹੀ ਰੰਗਣਗੇ। ਜੇਕਰ ਇਹ ਫੈਸਲਾ ਖੁਦ ਹੀ ਕਰਨਗੇ ਤਾਂ ਇਨ੍ਹਾਂ ਖਿਲਾਫ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਾਰਵਾਈ ਕੀਤੀ ਜਾਵੇ ਉਹ ਇਹ ਅਪੀਲ ਕਰਦੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ 1984 ਦੇ ਦੰਗਿਆ ਚ ਸਿੱਖਾਂ ਦੇ ਕਾਤਲਾਂ ਦੇ ਹਮਾਇਤਾਂ ਤੋਂ ਸਿੱਖ ਗੁਰਦੁਆਰਾ ਕਮੇਟੀ ਲਈ ਫੰਡ ਲੈ ਕੇ ਇਨ੍ਹਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਕੌਮ ਦੀ ਰਹਿਨੁਮਾਈ ਕਰਨ ਦੇ ਕਾਬਿਲ ਨਹੀਂ ਹਨ।

ਇਹ ਵੀ ਪੜੋ: SGPC ਅਤੇ ਢਾਡੀ ਜੱਥੇ ਆਹਮੋ-ਸਾਹਮਣੇ

ABOUT THE AUTHOR

...view details