ਅੰਮ੍ਰਿਤਸਰ:ਮਾਤਾ ਸਾਹਿਬ ਕੌਰ ‘ਤੇ ਬਣੀ ਹੈ ਐਨੀਮੇਸ਼ਨ ਫ਼ਿਲਮ 'ਸੁਪਰ ਮਦਰਹੁੱਡ' (Animated film 'Super Motherhood') 'ਤੇ ਲਗਾਤਾਰ ਹੀ ਵਿਵਾਦ ਵਧਦਾ ਜਾ ਰਿਹਾ ਹੈ। ਜਿਸ ਦੇ ਬਾਅਦ ਹੁਣ ਸਰਬੱਤ ਖ਼ਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ (Jathedar of Sri Akal Takht Sahib) ਭਾਈ ਜਗਤਾਰ ਸਿੰਘ ਹਵਾਰਾ ਨੇ ਤਿਹਾੜ ਜੇਲ੍ਹ (Tihar Jail) 'ਚੋਂ ਭੇਜੇ ਸੰਦੇਸ਼ ਖ਼ਾਲਸੇ ਦੀ ਮਾਤਾ ਸਾਹਿਬ ਕੌਰ 'ਤੇ ਬਣੀ ਵਿਵਾਦਤ ਫਿਲਮ 'ਸੁਪਰੀਮ ਮਦਰਹੁੱਡ' (The movie 'Supreme Motherhood') ਨੂੰ ਸਿੱਖ ਵਿਰੋਧੀ ਐਲਾਨਦਿਆਂ ਸੰਗਤਾਂ ਨੂੰ ਰੋਕਣ ਦਾ ਸੰਦੇਸ਼ ਦਿੱਤਾ ਹੈ।
ਇਹ ਸੰਦੇਸ਼ ਅੱਜ ਜਥੇਦਾਰ ਹਵਾਰਾ ਵੱਲੋਂ ਥਾਪੀ ਜਥੇਬੰਦੀ ਅਕਾਲ ਯੂਥ ਦੇ ਮੁੱਖ ਆਗੂ (The main leader of Akal Youth) ਭਾਈ ਜਸਵਿੰਦਰ ਸਿੰਘ ਰਾਜਪੁਰਾ ਵੱਲੋਂ ਪੜ੍ਹਿਆ ਗਿਆ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਕਾਲ ਯੂਥ ਦੇ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ, ਆਵਾਜ਼-ਏ-ਕੌਮ ਦੇ ਭਾਈ ਨੋਬਲਜੀਤ ਸਿੰਘ ਬੁੱਲੋਵਾਲ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ (President of Sikh Youth Federation Bhindranwale) ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਹਰਜਿੰਦਰ ਸਿੰਘ ਖ਼ਾਲਸਾ ਅਤੇ ਭਾਈ ਭੁਪਿੰਦਰ ਸਿੰਘ ਸੱਜਣ ਪਹੁੰਚੇ ਅਤੇ ਅਰਦਾਸ ਉਪਰੰਤ ਅਕਾਲ ਤਖ਼ਤ ਦੇ ਸਕੱਤਰੇਤ ਸਾਹਮਣੇ ਸੰਦੇਸ਼ ਪੜ੍ਹਿਆ ਗਿਆ।
ਇਸ ਸੰਦੇਸ਼ 'ਚ ਜਥੇਦਾਰ ਹਵਾਰਾ ਨੇ ਕਿਹਾ ਕਿ ਜਿਵੇਂ ਮੁੱਢ ਤੋਂ ਹੀ ਖਾਲਸਾ ਆਪਣੇ ਨਿਆਰੇਪਨ ਕਾਰਨ ਦੁਨੀਆਂ ਦੇ ਵਿੱਚ ਨਿਵੇਕਲੀਆਂ ਮੱਲਾਂ ਮਾਰਦਾ ਆਇਆ ਹੈ, ਅੱਜ ਵੀ ਗੁਰੂ ਨੂੰ ਪ੍ਰਣਾਏ ਸਿੰਘਾਂ-ਸਿੰਘਣੀਆਂ ਦੇ ਰੂਪ ਵਿੱਚ ਮਨੁੱਖਤਾ ਦੀ ਸੇਵਾ ਵਿੱਚ ਲੱਗਾ ਹੈ ਪਰ ਫਿਰ ਵੀ ਕੁੱਝ ਪੰਥ ਵਿਰੋਧੀ ਲੋਕ ਬਿਪਰਵਾਦੀਆਂ ਦੀ ਸ਼ਹਿ ਉੱਤੇ ਸਿੱਖ ਕੌਮ ਅਤੇ ਸਿੱਖ ਸਿਧਾਂਤਾਂ ਦੇ ਉੱਤੇ ਸਮੇਂ ਸਮੇਂ ਮਾਰੂ ਹਮਲੇ ਕਰਦੇ ਰਹਿੰਦੇ ਹਨ।
ਐਨੀਮੇਸ਼ਨ ਫ਼ਿਲਮ 'ਸੁਪਰ ਮਦਰਹੁੱਡ' 'ਤੇ ਰੋਕ ਦੀ ਮੰਗ ਉਨ੍ਹਾਂ ਕਿਹਾ ਕਿ ਜਿਵੇਂ ਕਿ ਪਹਿਲਾਂ ਸਾਡੇ ਸਿੱਖ ਸਿਧਾਂਤਾਂ ਦੇ ਉੱਤੇ ਸਿੱਖ ਵਿਰੋਧੀ ਫਿਲਮ 'ਨਾਨਕ ਸ਼ਾਹ ਫਕੀਰ' (The movie 'Nanak Shah Faqir') ਰਾਹੀਂ ਕੀਤਾ ਗਿਆ ਸੀ, ਪਰ ਖਾਲਸਾ ਪੰਥ ਨੂੰ ਉਸ ਹਮਲੇ ਦਾ ਜਵਾਬ ਦਿੰਦਿਆਂ ਓਸ ਫਿਲਮ ਨੂੰ ਮੁਲਕ ਵਿੱਚ ਕਿਤੇ ਚਲਣ ਨਹੀਂ ਦਿੱਤਾ ਸੀ, ਜਿਸ ਕਾਰਨ ਓਹ ਮਾਰੂ ਹਮਲਾ ਸਾਡੀ ਕੌਮ ਵੱਲੋਂ ਨਾਕਾਮ ਕਰ ਦਿੱਤਾ ਗਿਆ। ਅੱਜ ਫਿਰ ਸਾਡੇ ਸਿੱਖ ਸਿਧਾਂਤਾਂ ‘ਤੇ ਇੱਕ ਵਾਰ ਫਿਰ ‘ਸੁਪਰੀਮ ਮਦਰਹੁੱਡ' ਨਾਂ ਦੀ ਸਿੱਖ ਸਿਧਾਂਤ ਦੀ ਵਿਰੋਧੀ ਫ਼ਿਲਮ ਰਾਹੀਂ ਸਾਡੇ ਧਾਰਮਿਕ ਜਜਬਾਤਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਸਾਡੇ ਸਿੱਖ ਸਿਧਾਂਤਾਂ ਮੁਤਾਬਿਕ ਖਾਲਸੇ ਨੇ ਕਿਸੇ ਨੂੰ ਵੀ ਗੁਰੂ ਸਾਹਿਬਾਨ ਨੂੰ ਬੁੱਤ ਦੇ ਰੂਪ 'ਚ ਤਰਾਸ਼ਣ, ਜਾਂ ਕਿਸੇ ਹੋਰ ਰੂਪ ਚ ਫਿਲਮ ਜਾਂ ਐਨੀਮੇਸ਼ਨ ਆਦਿ ਕਿਸੇ ਵੀ ਮਾਧਿਅਮ ਰਾਹੀਂ ਫਿਲਮਾਉਣ ਦਾ ਹੱਕ ਨਹੀਂ ਦਿੱਤਾ।
ਇਹ ਵੀ ਪੜ੍ਹੋ:ਸੁਪਰੀਮ ਕੋਰਟ ਨੇ ਜਹਾਂਗੀਰਪੁਰੀ 'ਚ ਬੁਲਡੋਜ਼ਰ ਦੀ ਕਾਰਵਾਈ 'ਤੇ ਲਾਈ ਰੋਕ