ਅੰਮ੍ਰਿਤਸਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਇੱਕ ਸਾਲ ਦੀ ਸ਼ਾਨਦਾਰ ਤੇ ਮਾਣਮੱਤੀ ਸੰਪੂਰਨਤਾ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਕੇ ਤੇ ਅਰਦਾਸ ਕਰਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਪਿਛਲੇ ਇੱਕ ਸਾਲ ਦੀਆਂ ਧਰਮ ਪਰਿਵਰਤਨ ਨੂੰ ਰੋਕਣ ਤੇ ਧਰਮ ਪ੍ਰਚਾਰ ਪ੍ਰਸਾਰ ਸੰਬੰਧੀ ਪ੍ਰਾਪਤੀਆਂ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ। ਇੱਕ ਮਤੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਮੰਗ ਕੀਤੀ ਹੈ। ਸ਼ੁਕਰਾਨਾ ਸਮਾਗਮ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਮਹਾਨ ਸ਼ਖ਼ਸੀਅਤਾਂ ਨੇ ਹਿੱਸਾ ਲਿਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ 'ਚ ਦੋ ਦਰਜਨ ਦੇ ਕਰੀਬ ਨਵੇਂ ਸਿੱਖ ਪ੍ਰਚਾਰਕ ਥਾਪੇ - ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਸਮਾਗਮ ਕਰਵਾਇਆ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ 'ਚ ਦੋ ਦਰਜਨ ਦੇ ਕਰੀਬ ਨਵੇਂ ਸਿੱਖ ਪ੍ਰਚਾਰਕ ਥਾਪੇ ਹਨ। ਇਸ ਸਬੰਧੀ ਜਾਣਕਾਰੀ ਦੇਣ ਲਈ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਹੈ।
ਜ਼ਿਲ੍ਹਾਵਾਰ ਮਿਲੇਗੀ ਜਿੰਮੇਦਾਰੀ : ਉਹਨਾਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨਾਲ਼ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਧਰਮ ਪਰਿਵਰਤਨ ਰੋਕਣ ਲਈ, ਗੁਰਬਾਣੀ ਅਤੇ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੇ ਜ਼ਿਲਿਆਂ ਵਿੱਚ ਦੋ ਦਰਜਨ ਨਵੇਂ ਸਿੱਖ ਪ੍ਰਚਾਰਕਾਂ ਨੂੰ ਥਾਪੇ ਗਏ ਹਨ। ਜਿਹਨਾਂ ਨੂੰ ਹਲਕਾ ਤੇ ਜ਼ਿਲ੍ਹਾ ਵਾਰ ਡਿਊਟੀਆਂ ਬਾਅਦ ਵਿੱਚ ਦਿੱਤੀਆਂ ਜਾਣਗੀਆਂ, ਜੋ ਆਪੋ ਆਪਣੇ ਹਲਕਿਆਂ ਵਿੱਚ ਸਿੱਖ਼ੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਗੇ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਿੱਖ ਪ੍ਰਚਾਰਕਾਂ ਦੀਆਂ ਨਿਯੁਕਤੀਆਂ ਹਾਈ ਕਮਾਂਡ ਨਾਲ਼ ਸਲਾਹ ਕਰਕੇ ਕੀਤੀਆਂ ਜਾਣਗੀਆਂ।
- ਹਰਿਆਣਾ ਹਿੰਸਾ 'ਚ ਮਾਨਸਾ ਦੀ ਗੱਡੀ ਦਿਖਾਈ ਦੇਣ ਦਾ ਮਾਮਲਾ, ਗੱਡੀ ਸਬੰਧੀ ਪਰਿਵਾਰ ਦਾ ਦਾਅਵਾ, ਕਿਹਾ- ਐਕਸੀਡੈਂਟ ਮਗਰੋਂ ਵੇਚ ਦਿੱਤੀ ਸੀ ਗੱਡੀ
- ਅਮਲੋਹ ਦੀ ਸੜਕ ਬਣਾਉਣ ਲਈ ਐੱਸਡੀਐੱਮ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਮੰਗ ਪੱਤਰ
- ਬਰਨਾਲਾ ਪੁਲਿਸ ਨੇ 12 ਕਿਲੋ ਅਫੀਮ ਸਮੇਤ ਦੋ ਮੁਲਜ਼ਮ ਕੀਤੇ ਗ੍ਰਿਫਤਾਰ
ਅੱਜ ਦੇ ਸਮਾਗਮ ਵਿੱਚ ਭਖਦੇ ਪੰਥਕ ਮੁੱਦਿਆ ਤੇ ਵੀ ਵਿਚਾਰਾਂ ਕੀਤੀਆਂ ਗਈਆਂ।ਭੋਮਾ ਨੇ ਕਿਹਾ ਜਿੰਨੇ ਵੀ ਸਿੱਖ ਇੰਸਟੀਚਿਊਟ , ਸਕੂਲ, ਕਾਲਜ਼, ਯੂਨੀਵਰਸਿਟੀਆਂ ਨੇ ਇਹ ਆਪੋ ਆਪਣੇ ਅਦਾਰਿਆਂ ਵਿੱਚ ਧਰਮ ਪਰਿਵਰਤਨ ਨੂੰ ਰੋਕਣ ਲਈ ਤੇ ਸਿੱਖ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਇੱਕ ਵਿਸ਼ੇਸ਼ ਮਤਾ ਪਾਉਣ ਕਿ ਉਹ ਰਾਗੀਆਂ, ਢਾਡੀਆਂ, ਕਵੀਸ਼ਰਾਂ ਆਖੰਡ ਪਾਠੀਆਂ, ਕਥਾਵਾਚਕਾਂ, ਸਿੱਖ ਪ੍ਰਚਾਰਕਾਂ ਤੇ ਗ੍ਰੰਥੀ ਸਿੰਘਾਂ ਦੇ ਬੱਚਿਆਂ ਨੂੰ ਆਪੋ ਆਪਣੇ ਅਦਾਰਿਆਂ ਵਿਚ ਫ੍ਰੀ ਪੜ੍ਹਾਉਣਗੇ। ਐਨਆਰਆਈਜ਼ ਤੇ ਅਮੀਰ ਸਿੱਖ ਗਰੀਬ ਸਿੱਖ ਵਿਦਿਆਰਥੀਆਂ ਦੀਆਂ ਫੀਸਾਂ ਭਰਨਗੇ। ਐਨਆਰਆਈ ਅਤੇ ਅਮੀਰ ਸਿੱਖ ਭਰਾ ਕ੍ਰਿਸ਼ਚੀਅਨ ਕਾਨਵੇਂਟ ਸਕੂਲਾਂ ਦੇ ਮੁਕਾਬਲੇ ਮਿਆਰੀ ਸਿੱਖਿਆ ਵਾਲੇ ਪੇਂਡੂ ਖੇਤਰਾਂ ਵਿੱਚ ਸਕੂਲ ਖੋਲ੍ਹਣ, ਜਿਸਦੇ ਵਿਚ ਗੁਰਦੁਆਰਾ ਸਾਹਿਬ ਵੀ ਸਥਿਤ ਹੋਵੇ।