ਅੰਮ੍ਰਿਤਸਰ:ਦਿੱਲੀ (Delhi) ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੰਮ੍ਰਿਤਸਰ (Amritsar) ਸ਼੍ਰੀ ਰਾਮ ਤੀਰਥ ਨਤਮਸਤਕ ਹੋਣ ਲਈ ਪੁੱਜੇ। ਭਗਵਾਨ ਵਾਲਮੀਕਿ ਤੀਰਥ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੂੰ ਮਿਲੇ ਤੇ ਉਨ੍ਹਾਂ ਨਾਲ ਗੱਲ ਬਾਤ ਕੀਤੀ।
ਜਲਦ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਦਾ ਹੋਵੇਗਾ ਐਲਾਨ: ਸਿਸੋਦੀਆ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੰਮ੍ਰਿਤਸਰ (Amritsar) ਸ਼੍ਰੀ ਰਾਮ ਤੀਰਥ ਨਤਮਸਤਕ ਹੋਣ ਲਈ ਪੁੱਜੇ।ਇਸ ਮੌਕੇ ਉਨ੍ਹਾਂ ਨੇ ਦਿੱਲੀ (Delhi) ਵਿਚ ਸਿੰਧੂ ਬਾਰਡਰ ਤੇ ਜਿਹੜੀ ਦਰਦਨਾਕ ਘਟਨਾ ਹੋਈ ਹੈ ਦਿੱਲੀ ਸਰਕਾਰ ਉਸਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ।
ਦਿੱਲੀ ਦੇ ਉਪ ਮੁੱਖ ਮੰਤਰੀ (Deputy CM) ਸਿਸੋਦੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਦਾ ਹਾਂ ਕਿ ਭਗਵਾਨ ਵਾਲਮੀਕਿ ਤੀਰਥ ਨਤਮਸਤਕ ਹੋਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਇਹ ਉਹ ਪਾਵਨ ਤੀਰਥ ਸਥਲ ਹੈ ਜਿਥੇ ਲਵ ਕੁਸ਼ ਨੇ ਭਗਵਾਨ ਵਾਲਮੀਕਿ ਕੋਲੋ ਸਿਖਿਆ ਲਈ ਸੀ ਅਤੇ ਸਾਨੂੰ ਵੀ ਭਗਵਾਨ ਰਾਮ ਤੇ ਵਾਲਮੀਕਿ ਜੀ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਅਸੀਂ ਵੀ ਅਰਦਾਸ ਕੀਤੀ ਕਿ ਪੰਜਾਬ ਵਿੱਚ ਆਪ ਪਾਰਟੀ ਦੀ ਇਸ ਵਾਰ ਸਰਕਾਰ ਬਣੇ। ਉਨ੍ਹਾਂ ਆਪ ਪਾਰਟੀ ਦੇ ਵਲੋਂ ਪੰਜਾਬ ਦੇ ਮੁਖਮੰਤਰੀ ਦੇ ਚਿਹਰੇ ਤੇ ਕਿਹਾ ਬੜੀ ਜਲਦੀ ਹੀ ਇਸ ਬਾਰੇ ਆਪ ਪਾਰਟੀ ਵੱਲੋਂ ਘੋਸ਼ਣਾ ਕੀਤੀ ਜਾਵੇਗੀ। ਉਨ੍ਹਾਂ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਕੱਲ ਦਿੱਲੀ ਵਿਚ ਸਿੰਘੂ ਬਾਰਡਰ ਤੇ ਜਿਹੜੀ ਦਰਦਨਾਕ ਘਟਨਾ ਹੋਈ ਹੈ ਦਿੱਲੀ ਸਰਕਾਰ ਉਸਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ। ਉਨ੍ਹਾਂ ਕੇਂਦਰ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਬੀਐਸਐਫ ਨੂੰ ਅਧਿਕਾਰ ਦਿੱਤੇ ਹਨ। ਇਹ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਮਿਲ ਕੇ ਕੀਤਾ ਜਿਹੜਾ ਗਲਤ ਹੈ। ਇਹ ਪੰਜਾਬ ਦੇ ਲੋਕਾਂ ਦੇ ਲਈ ਮੁਸੀਬਤ ਖੜੀ ਕੀਤੀ ਹੈ
ਇਹ ਵੀ ਪੜੋ:'ਵੀਆਈਪੀ ਨੰਬਰ ਲਗਾਉਣ ਵਾਲੇ ਲੋਕਾਂ ਦੀ ਹੁਣ ਖੈਰ ਨਹੀਂ'