ਪੰਜਾਬ

punjab

ETV Bharat / state

ਕਾਂਗਰਸ ਸਰਕਾਰ ਤੋਂ ਪਰੇਸ਼ਾਨ ਵਪਾਰੀ ਵਰਗ: ਮਨੀਸ਼ ਸਿਸੋਦੀਆਂ

ਅੰਮ੍ਰਿਤਸਰ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ (Delhi Deputy Chief Minister Manish Sisodia) ਵਪਾਰੀਆਂ ਨਾਲ ਪੰਜਾਬ ਦੀ ਵਾਪਰਕ ਨੀਤੀ (Punjab's business policy) ਨੂੰ ਲੈ ਕੇ ਚਰਚਾ ਕਰਨਗੇ। ਉਨ੍ਹਾਂ ਨੇ ਕਿਹਾ ਹੈ ਕਿ ਵਪਾਰੀਆਂ ਦੀਆਂ ਸਮੱਸਿਆਂ ਉਤੇ ਵਿਚਾਰ ਕੀਤੀ ਜਾਵੇਗੀ ਅਤੇ ਪੰਜਾਬ ਵਿਧਾਨ ਸਭਾ ਚੋਣਾ 2022(Punjab Assembly Election 2022) ਵਿਚ ਆਪ ਦੀ ਵੱਡੀ ਜਿੱਤ ਹੋਵੇਗੀ।

ਪੰਜਾਬ ਦੌਰੇ 'ਤੇ ਮਨੀਸ਼ ਸਿਸੋਦੀਆਂ
ਪੰਜਾਬ ਦੌਰੇ 'ਤੇ ਮਨੀਸ਼ ਸਿਸੋਦੀਆਂ

By

Published : Nov 30, 2021, 4:09 PM IST

ਅੰਮ੍ਰਿਤਸਰ:ਪੰਜਾਬ ਵਿਚ 2022 ਦੀਆਂ ਚੋਣਾਂ (Punjab Assembly Election 2022) ਨੂੰ ਲੈ ਕੇ ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਨੇਤਾਵਾਂ ਵੱਲੋਂ ਪੰਜਾਬ ਦੇ ਵੱਖ-ਵੱਖ ਵਰਗਾਂ ਨਾਲ ਮੀਟਿੰਗਾਂ ਕੀਤੀਆ ਜਾ ਰਹੀਆ ਹਨ। ਇਸੇ ਲੜੀ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਸਵੇਰੇ ਅੰਮ੍ਰਿਤਸਰ ਏਅਰਪੋਰਟ ਉਤੇ ਪਹੁੰਚੇ ਹਨ। ਉਨ੍ਹਾਂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਉਹ ਵਪਾਰੀ ਵਰਗ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਜੋ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਵਾਰੀ ਕੁੱਝ ਸ਼ਹਿਰਾਂ ਵਿਚ ਕੁੱਝ ਵਪਾਰੀਆਂ ਨਾਲ ਗੱਲਬਾਤ ਹੋਈ ਸੀ।ਉਨ੍ਹਾਂ ਕਿਹਾ ਹੈ ਕਿ ਵਪਾਰੀ ਵਰਗ ਕਾਂਗਰਸ ਸਰਕਾਰ ਤੋਂ ਨਿਰਾਸ਼ ਹੈ। ਉਨ੍ਹਾਂ ਨੇ ਕਿਹਾ ਦਿੱਲੀ ਵਿਚ ਜੋ ਵਪਾਰੀ ਵਰਗ ਲਈ ਨੀਤੀਆਂ ਹਨ ਅਤੇ ਨੀਤੀਆਂ ਪੰਜਾਬ ਵਿਚ ਲਾਗੂ ਕੀਤੀਆਂ ਜਾਣਗੀਆ।

ਪੰਜਾਬ ਦੌਰੇ 'ਤੇ ਮਨੀਸ਼ ਸਿਸੋਦੀਆਂ

ਉਨ੍ਹਾਂ ਕਿਹਾ ਹੈ ਕਿ ਸਿੱਖਿਆ ਮੰਤਰੀ ਦਿੱਲੀ ਦੇ ਸਕੂਲ ਵੇਖ ਲਵੇ ਅਤੇ ਫਿਰ ਪੰਜਾਬ ਦੇ ਸਕੂਲਾਂ ਨਾਲ ਤੁਲਨਾ ਕਰ ਲਵੇ ਆਪੇ ਹੀ ਪਤਾ ਲੱਗ ਜਾਵੇਗਾ ਕੀ ਦਿੱਲੀ ਵਿਚ ਸਿੱਖਿਆ ਉਤੇ ਕਿੰਨਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਤੋਂ ਸਰਕਾਰ ਨਹੀਂ ਚੱਲ ਰਹੀ ਤਾਂ ਉਹ ਸਰਕਾਰ ਛੱਡ ਦੇਣ।ਉਨ੍ਹਾਂ ਨੇ ਕਿਹਾ ਹੈ ਵਪਾਰੀ ਵਰਗ ਦੀ ਹਰ ਸਮੱਸਿਆਂ ਦਾ ਹੱਲ ਕੀਤਾ ਜਾਵੇਗਾ।

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾ 2022 (Assembly Election 2022) ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਅਤੇ ਪੰਜਾਬ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ।

ABOUT THE AUTHOR

...view details